ਪਾਣੀ ''ਚ ਡੁੱਬ ਰਹੇ ਸੈਲਾਨੀ ਨੂੰ ਬਚਾਉਂਦੇ ਹੋਏ ਪਿਤਾ-ਪੁੱਤਰ ਦੀ ਮੌਤ

04/22/2019 4:53:48 PM

ਮੈਲਬੋਰਨ(ਬਿਊਰੋ) : ਲਾਈਫ ਸੇਵਿੰਗ ਟੀਮ ਵਿਚ ਸ਼ਾਮਲ ਪਿਤਾ ਅਤੇ ਪੁੱਤਰ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਉਹ ਆਸਟ੍ਰੇਲੀਆ ਦੇ ਦੱਖਣੀ ਤੱਟ ਦੇ ਸਭ ਤੋਂ ਪ੍ਰਸਿੱਧ ਸਥਾਨਾਂ ਵਿਚੋਂ ਇਕ ਨੇੜੇ ਸਮੁੰਦਰ ਵਿਚ ਡੁੱਬ ਰਹੇ ਸੈਲਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ 30 ਸਾਲਾ ਸੈਲਾਨੀ ਨੂੰ ਬਚਾਉਣ ਦੌਰਾਨ ਰੋਸ ਪਾਵੇਲ (71) ਅਤੇ ਉਨ੍ਹਾਂ ਦੇ ਬੇਟੇ ਐਂਡ੍ਰਿਊ (32) ਦੀ ਐਤਵਾਰ ਨੂੰ ਮੌਤ ਹੋ ਗਈ। ਦਰਅਸਲ ਸੈਲਾਨੀ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਕਿਸ਼ਤੀ ਪਲਟ ਗਈ ਸੀ। ਸੈਲਾਨੀ ਦਾ ਨਾਂ ਅਤੇ ਉਸ ਦੀ ਨਾਗਰਿਕਤਾ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਵਿਕਟੋਰੀਆ ਪੁਲਸ ਨੇ ਕਿਹਾ ਕਿ ਸੈਲਾਨੀ ਨੂੰ ਕਿਸ਼ਤੀ ਵਿਚ ਸਵਾਰ ਕਿਸੇ ਤੀਜੇ ਰੱਖਿਅਕ (ਲਾਈਫ ਸੇਵਰ) ਨੇ ਪਾਣੀ ਵਿਚੋਂ ਬਾਹਰ ਕੱਢਿਆ, ਜੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਅਤੇ ਪਿਤਾ-ਪੁੱਤਰ ਦੀਆਂ ਲਾਸ਼ਾਂ ਨੂੰ ਕੁੱਝ ਹੀ ਸਮੇਂ ਬਾਅਦ ਪਾਣੀ ਵਿਚੋਂ ਬਰਾਮਦ ਕਰ ਲਿਆ ਗਿਆ ਸੀ। ਇਸ ਤ੍ਰਾਸਦੀ ਨੇ ਪੋਰਟ ਕੈਂਪਬੇਲ ਦੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿੱਥੋਂ ਦੇ ਇਹ ਪਿਤਾ-ਪੁੱਤਰ ਰਹਿਣ ਵਾਲੇ ਸਨ। ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਵੀ ਦੋਵਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੋਮਵਾਰ ਨੂੰ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ 'ਸਰਫ ਲਾਈਫ ਸੇਵਰਸ ਬਿਨਾਂ ਕਿਸੇ ਸੁਆਰਥ ਦੇ ਜੀਵਨ ਜਿਊਣ ਵਾਲੇ ਅਤੇ ਬਹਾਦੁਰ ਹੁੰਦੇ ਹਨ। ਅਸੀਂ ਉਨ੍ਹਾਂ ਦੀ ਸੇਵਾ ਲਈ, ਰੋਸ ਅਤੇ ਐਂਡ੍ਰਿਊ ਦੇ ਪਰਿਵਾਰ ਤੇ ਦੋਸਤਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।

cherry

This news is Content Editor cherry