ਐੱਫ. ਏ. ਟੀ. ਐੱਫ. ਦੀ ਬਲੈਕ ਲਿਸਟ ''ਚ ਜਾਣ ਤੋਂ ਡਰ ਰਿਹੈ ਪਾਕਿ, 88 ਅੱਤਵਾਦੀ ''ਤੇ ਲਾਈਆਂ ਪਾਬੰਦੀਆਂ

08/22/2020 2:30:48 PM

ਇਸਲਾਮਾਬਾਦ- ਅੱਤਵਾਦੀਆਂ ਨੂੰ ਪਾਲਣ ਕਾਰਨ ਫਾਈਨੈਂਨਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਬਲੈਕ ਲਿਸਟ ਵਿਚ ਜਾਣ ਦਾ ਖਤਰਾ ਝੱਲ ਰਹੇ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ 88 ਅੱਤਵਾਦੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਅੱਤਵਾਦੀ ਆਈ. ਐੱਸ. ਆਈ. ਐੱਸ., ਅਲਕਾਇਦਾ, ਤਾਲਿਬਾਨ ਸਣੇ ਕਈ ਸੰਗਠਨਾਂ ਦੇ ਹਨ। ਇਹ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਲਿਆ ਗਿਆ।
 
ਐੱਫ. ਏ. ਟੀ. ਐੱਫ. ਦੀ ਅਗਲੀ ਆਮ ਸਭਾ ਅਕਤੂਬਰ ਵਿਚ ਹੋਣੀ ਹੈ, ਜਿਸ ਵਿਚ ਗ੍ਰੇ ਲਿਸਟ ਵਿਚ ਪਏ ਪਾਕਿਸਤਾਨ ਦੇ ਭਵਿੱਖ 'ਤੇ ਵਿਚਾਰ ਹੋਵੇਗਾ। ਅੱਤਵਾਦ ਅਤੇ ਸੰਗਠਨ ਅਪਰਾਧ ਨੂੰ ਪਨਾਹ ਦੇਣ ਵਾਲੇ ਦੇਸ਼ਾਂ 'ਤੇ ਨਜ਼ਰ ਰੱਖਣ ਵਾਲੇ ਐੱਫ. ਟੀ. ਐੱਫ. ਦੀ ਸਿਫਾਰਸ਼ 'ਤੇ ਆਰਥਿਕ ਸੰਗਠਨ ਅਤੇ ਬਹੁ ਰਾਸ਼ਟਰੀ ਸੰਗਠਨ 'ਤੇ ਗੌਰ ਕਰਦੇ ਹਨ, ਉਹ ਕਰਜ ਲੈਣ ਅਤੇ ਨਿਵੇਸ਼ ਕਰਨ ਵਿਚ ਕਾਫੀ ਸੁਚੇਤਤਾ ਵਰਤਦੇ ਹਨ।
  
ਆਰਥਿਕ ਰੂਪ ਨਾਲ ਖਸਤਾ ਹਾਲ ਪਾਕਿਸਤਾਨ ਲਈ ਐੱਫ. ਏ. ਟੀ. ਐੱਫ. ਦਾ ਕਾਫੀ ਮਹੱਤਵ ਹੈ। ਇਸ ਲਈ ਉਸ ਦੇ 27 ਬਿੰਦੂਆਂ ਵਾਲੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅੱਤਵਾਦੀ ਸੰਗਠਨਾਂ 'ਤੇ ਕੰਟਰੋਲ ਲਈ ਕਦਮ ਚੁੱਕ ਰਿਹਾ ਹੈ। 

ਪਾਕਿਸਤਾਨ ਨੇ ਇਸ ਵਾਰ ਜਿਨ੍ਹਾਂ ਅੱਤਵਾਦੀਆਂ 'ਤੇ ਪਾਬੰਦੀ ਲਗਾਈ ਹੈ, ਉਨ੍ਹਾਂ ਵਿਚ ਸੰਯੁਕਤ ਰਾਸ਼ਟਰ ਵਲੋਂ ਘੋਸ਼ਿਤ ਕੀਤੇ ਗਏ ਅੱਤਵਾਦੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਹਨ ਅਤੇ ਬੈਂਕ ਖਾਤਿਆਂ ਨਾਲ ਲੈਣ-ਦੇਣ ਰੋਕ ਦਿੱਤਾ ਗਿਆ ਹੈ। ਪਾਕਿਸਤਾਨ ਨੇ ਜਿਨ੍ਹਾਂ ਅੱਤਵਾਦੀਆਂ ਖਿਲਾਫ ਕਾਰਵਾਈ ਕੀਤੀ ਹੈ, ਉਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਪਰ ਘੋਸ਼ਿਤ ਕੀਤੇ ਗਏ ਗਲੋਬਲ ਅੱਤਵਾਦੀਆਂ ਵਿਚ ਲਸ਼ਕਰ-ਏ-ਤੈਇਬਾ ਦਾ ਨੇਤਾ ਹਾਫਿਜ਼ ਸਈਦ ਅਤੇ ਜੈਸ਼-ਏ-ਮੁਹੰਮਦ ਦਾ ਨੇਤਾ ਮਸੂਦ ਅਜ਼ਹਰ ਵੀ ਹਨ। ਇਹ ਦੋਵੇਂ ਭਾਰਤ ਵਿਚ ਕਈ ਘਟਨਾਵਾਂ ਲਈ ਵਾਟੰਡ ਹਨ। 

Lalita Mam

This news is Content Editor Lalita Mam