ਸਰੀ ''ਚ ਵਾਪਰਿਆ ਸੜਕ ਹਾਦਸਾ, ਟਰੈਕਟਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ

01/25/2017 10:55:42 AM

ਸਰੀ— ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਸਰੀ ''ਚ ਮੰਗਲਵਾਰ ਦੀ ਸ਼ਾਮ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸਰੀ ਪੁਲਸ ਮੁਤਾਬਕ ਇਹ ਹਾਦਸਾ ਸ਼ਾਮ ਤਕਰੀਬਨ 4 ਵਜੇ ਵਾਪਰਿਆ। ਇਸ ਹਾਦਸੇ ''ਚ ਟਰੈਕਟਰ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਹੋਈ ਕਿ ਕਾਰ ਸਵਾਰ ਦੀ ਮੌਕੇ ''ਤੇ ਹੀ ਮੌਤ ਹੋ ਗਈ। ਹਾਦਸਾ ਹਾਈਵੇਅ-10 ''ਤੇ ਸਥਿਤ ਚੌਹਾਰੇ ''ਤੇ ਵਾਪਰਿਆ। ਇਸ ਹਾਦਸੇ ਕਾਰਨ ਆਵਾਜਾਈ ਰੁੱਕ ਗਈ ਅਤੇ ਸੜਕ ''ਤੇ ਜਾਮ ਲੱਗ ਗਿਆ। ਪੁਲਸ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਹਾਈਵੇਅ-10 ਅਤੇ ਹਾਈਵੇਅ-15 ਨੂੰ ਕੁਝ ਦੇਰ ਲਈ ਬੰਦ ਕਰਨਾ ਪਿਆ।

Tanu

This news is News Editor Tanu