ਇੰਡੋਨੇਸ਼ੀਆ ਦੇ ਅਨਕ ਕ੍ਰਾਕਾਟਾਓ ਜਵਾਲਾਮੁਖੀ ''ਚ ਹੋਇਆ ਧਮਾਕਾ (ਤਸਵੀਰਾਂ ਤੇ ਵੀਡੀਓ)

04/11/2020 8:09:16 PM

ਜਕਾਰਤਾ- ਇੰਡੋਨੇਸ਼ੀਆ ਦੇ ਅਨਕ ਕ੍ਰਾਕਾਤਾਵ ਜਵਾਲਾਮੁਖੀ ਵਿਚ ਇਕ ਵਾਰ ਫਿਰ ਧਮਾਕਾ ਹੋਇਆ ਹੈ, ਜਿਸ ਤੋਂ ਨਿਕਲਿਆ ਲਾਵਾ ਆਸਮਾਨ ਵਿਚ 500 ਮੀਟਰ ਤੱਕ ਉਡਿਆ। ਵਿਗਿਆਨੀਆਂ ਨੇ ਇਹ ਗੱਲ ਕਹੀ ਹੈ। 

ਇੰਡੋਨੇਸ਼ੀਆ ਦੇ ਸੈਂਟਰ ਫਾਰ ਵੋਲਕੈਨੋਲਾਜੀ ਐਂਡ ਜਿਓਲਾਜੀਕਲ ਡਿਜ਼ਾਸਟਰ ਮਿਟਿਗੇਸ਼ਨ ਵਲੋਂ ਲਾਏ ਗਏ ਸੀਸੀਟੀਵੀ ਤੋਂ ਸ਼ੁੱਕਰਵਾਰ ਰਾਤ ਲਈਆਂ ਗਈਆਂ ਤਸਵੀਰਾਂ ਵਿਚ ਜਲਾਵਾਮੁਖੀ ਤੋਂ ਲਾਵਾ ਉੱਡਦੇ ਦਿਖ ਰਿਹਾ ਹੈ। 

ਏਜੰਸੀ ਨੇ ਕਿਹਾ ਕਿ ਜਵਾਲਾਮੁਖੀ ਵਿਚ ਸ਼ਨੀਵਾਰ ਸਵੇਰ ਤੱਕ ਲਗਾਤਾਰ ਧਮਾਕੇ ਹੁੰਦੇ ਰਹੇ। ਇਸ ਦੌਰਾਨ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। 

2018 ਵਿਚ ਜਵਾਲਾਮੁਖੀ ਵਿਚ ਹੋਏ ਧਮਾਕੇ ਕਾਰਣ ਸੁਮਾਤਰਾ ਤੇ ਜਾਵਾ ਦੇ ਤੱਟਾਂ 'ਤੇ ਸੁਨਾਮੀ ਆ ਗਈ ਸੀ, ਜਿਸ ਦੌਰਾਨ 430 ਲੋਕ ਮਾਰੇ ਗਏ ਸਨ।
 

Baljit Singh

This news is Content Editor Baljit Singh