ਹੁਣ ਆਸਟ੍ਰੇਲੀਆ ''ਚ ਬਣੇਗੀ ''ਵਾਇਲੈਟ ਕ੍ਰਮਬਲ'' ਚਾਕਲੇਟ

01/12/2018 9:53:08 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੀ ਸਭ ਤੋਂ ਲੋਕਪ੍ਰਿਅ ਚਾਕਲੇਟ ਵਿਚੋਂ ਇਕ 'ਵਾਇਲੈਟ ਕ੍ਰਮਬਲ' (Violet Crumble) ਹੁਣ ਆਸਟ੍ਰੇਲੀਆ ਵਿਚ ਹੀ ਬਣੇਗੀ। ਕੈਡਬਰੀ ਦੀ ਮਸ਼ਹੂਰ ਚਾਕਲੇਟ ਕਰੰਚੀ ਨਾਲ ਮਿਲਦੀ-ਜੁਲਦੀ ਵਾਇਲੈਟ ਕ੍ਰਮਬਲ ਨੂੰ ਹੁਣ ਤੱਕ ਸਵਿਟਰਜ਼ਲੈਂਡ ਦੀ ਕੰਪਨੀ ਨੈਸਲੇ ਬਣਾਉਂਦੀ ਸੀ ਪਰ ਨੈਸਲੇ ਨੇ ਹੁਣ ਇਸ ਨੂੰ ਆਸਟ੍ਰੇਲੀਆ ਦੀ ਇਕ ਕੰਪਨੀ ਨੂੰ ਵੇਚ ਦਿੱਤਾ ਹੈ। ਹਾਲਾਂਕਿ ਇਰ ਸਾਫ ਨਹੀਂ ਹੋ ਪਾਇਆ ਹੈ ਕਿ ਐਡੀਲੇਡ ਦੇ ਚਾਕਲੇਟ ਕੰਪਨੀ ਮਾਲਕ ਰਾਬਰਨ ਮੇਨਜ਼ ਨੇ ਇਸ ਲਈ ਕਿੰਨੇ ਪੈਸੈ ਦਿੱਤੇ ਹਨ। 
ਵਾਇਲੈਟ ਕ੍ਰਮਬਲ ਵਿਚ ਕਰੰਚੀ ਦੀ ਤਰ੍ਹਾਂ ਕੈਰੇਮਲ ਭਰਿਆ ਹੈ ਪਰ ਇਹ ਕਰੰਚੀ ਤੋਂ ਪੁਰਾਣੀ ਹੈ। ਕਰੰਚੀ ਸਾਲ 1929 ਵਿਚ ਬਣੀ ਜਦਕਿ ਵਾਇਲੈਟ ਕ੍ਰਮਬਲ ਸਾਲ 1913 ਵਿਚ ਬਾਜ਼ਾਰ ਵਿਚ ਆਈ। ਸਾਲ 1983 ਤੱਕ ਇਸ ਨੂੰ ਦੱਖਣੀ ਆਸਟ੍ਰੇਲੀਆ ਵਿਚ ਹੀ ਬਣਾਇਆ ਜਾਂਦਾ ਸੀ। ਉਸ ਮਗਰੋਂ ਨੈਸਲੇ ਆਸਟ੍ਰੇਲੀਆ ਨੇ ਇਹ ਕੰਮ ਸੰਭਾਲ ਲਿਆ। ਜਿਵੇਂ ਹੀ ਖਬਰ ਆਈ ਕਿ ਨੈਸਲੇ ਨੇ ਵਾਇਲੈਟ ਕ੍ਰਮਬਲ ਵੇਚ ਦਿੱਤੀ ਹੈ, ਆਸਟ੍ਰੇਲੀਆ ਦੇ ਸਥਾਨਕ ਮੀਡੀਆ ਨੇ ਇਸ ਦੇ ਪੁਰਾਣੇ ਵਿਗਿਆਪਨਾਂ ਨੂੰ ਦੁਬਾਰਾ ਦਿਖਾਉਣਾ ਸ਼ੁਰੂ ਕਰ ਦਿੱਤਾ। ਅਜਿਹਾ ਹੀ ਇਕ ਵਿਗਿਆਪਨ ਸਾਲ 1990 ਵਿਚ ਆਇਆ ਸੀ ਜਿਸ ਵਿਚ ਉਸ ਸਮੇਂ ਦੇ ਮਸ਼ਹੂਰ ਅਦਾਕਾਰ ਸ਼ੇਨ ਕੋਨੋਰ ਨੂੰ ਇਕ ਕੈਂਪ ਵਿਚ ਵਾਇਲੈਟ ਕ੍ਰਮਬਲ ਖਾਂਦੇ ਦਿਖਾਇਆ ਗਿਆ ਸੀ। ਇਕ ਮਗਰਮੱਛ ਸ਼ੇਨ ਵੱਲ ਵੱਧਦਾ ਹੈ ਪਰ ਉਸ ਦਾ ਵਫਾਦਾਰ ਕੁੱਤਾ ਸ਼ੇਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਰੱਸੀ ਨਾਲ ਬੰਨ ਦਿੰਦਾ ਹੈ। ਇਸ ਦੇ ਨਾਲ ਹੀ ਪਿੱਛੋਂ ਦੀ ਆਵਾਜ ਆਉਂਦੀ ਹੈ ''ਦੀ ਗ੍ਰੇਟ ਆਸਟ੍ਰੇਲੀਅਨ ਬਾਈਟ''। ਵਾਇਲੈਟ ਕ੍ਰਮਬਲ ਦੇ ਵਿਗਿਆਪਨਾਂ ਦੀ ਬਾਕੀ ਟੈਗਲਾਈਨ ਵੀ ਲੋਕਪ੍ਰਿਅ ਹੋ ਰਹੀ ਹੈ। ਜਿਵੇਂ ''ਇਟ ਇਜ਼ ਦੀ ਸ਼ੈਟਰ ਡੈਟ ਮੈਟਰਸ'' ਅਤੇ ''ਕ੍ਰੈਕ ਏ ਕ੍ਰਮਬਲ''। 
ਇਸ ਸੌਦੇ ਵਿਚ ਆਸਟ੍ਰੇਲੀਆ ਦੀ ਸਰਕਾਰ ਨੇ ਵੀ ਗ੍ਰਾਂਟ ਅਤੇ ਕਰਜ਼ ਦੇ ਰੂਪ ਵਿਚ 8 ਕਰੋੜ 21 ਲੱਖ ਰੁਪਏ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆਈ ਕੰਪਨੀ ਦੇ ਇਸ ਨੂੰ ਬਣਾਉਣ ਨਾਲ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਨੈਸਲੇ ਆਸਟ੍ਰੇਲੀਆ ਮੁਤਾਬਕ ਉਨ੍ਹਾਂ ਨੇ ਵਾਇਲੈਟ ਕ੍ਰਮਬਲ ਨੂੰ ਵੇਚਣ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਉਹ ਹੁਣ ਆਪਣੇ ਦੂਜੇ ਬ੍ਰਾਂਡ ਕਿਟਕੈਟ ਅਤੇ ਮਿਲਕੀ ਬਾਰ 'ਤੇ ਧਿਆਨ ਦੇਣਾ ਚਾਹੁੰਦੇ ਹਨ।