ਤਸਮਾਨੀਆ ''ਚ ਘਰ ਨੂੰ ਅੱਗ ਲੱਗਣ ਕਾਰਨ 2 ਭੈਣਾਂ ਦੀ ਮੌਤ

06/11/2017 2:09:04 PM

ਤਸਮਾਨੀਆ— ਆਸਟਰੇਲੀਆ ਦੇ ਸੂਬੇ ਤਸਮਾਨੀਆ 'ਚ ਸ਼ਨੀਵਾਰ ਦੀ ਸਵੇਰ ਨੂੰ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋ ਭੈਣਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਇਸ ਬਾਰੇ ਤੜਕਸਾਰ ਸਵੇਰੇ 3.00 ਵਜੇ ਸੂਚਿਤ ਕੀਤਾ ਗਿਆ ਕਿ ਤਸਮਾਨੀਆ ਦੇ ਉੱਤਰੀ ਸ਼ਹਿਰ ਲੌਨਸੈਸਟਨ 'ਚ ਇਕ ਘਰ ਨੂੰ ਅੱਗ ਲੱਗ ਗਈ ਹੈ। 
ਪੁਲਸ ਇੰਸਪੈਕਟਰ ਜੌਨ ਕਿੰਗ ਨੇ ਕਿਹਾ ਕਿ ਪਰਿਵਾਰ ਕੁੜੀਆਂ ਦੀ ਮੌਤ ਨੂੰ ਲੈ ਕੇ ਬੇਹੱਦ ਦੁਖੀ ਹੈ। ਇੰਸਪੈਕਟਰ ਨੇ ਕਿਹਾ ਕਿ ਕੁੜੀਆਂ ਦੇ ਪਿਤਾ ਨੇ ਕਿਹਾ ਕਿ ਬਦਕਿਸਮਤੀ ਨਾਲ ਅਜਿਹਾ ਵਾਪਰ ਗਿਆ, ਜਿਸ 'ਚ ਦੋਵੇਂ ਕੁੜੀਆਂ ਮਾਰੀਆਂ ਗਈਆਂ।ਫਾਇਰਫਾਈਟਰਜ਼ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਲੜਕੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਗ ਲੱਗਣ ਦਾ ਕਾਰਨ ਬਿਜਲਈ ਨੁਕਸ ਹੋਣ ਦੀ ਸੰਭਾਵਨਾ ਹੈ।