ਟੀ.ਵੀ. ਸ਼ੋਅ ਨਾਲ ਜੁੜੇ ਕੈਨੇਡੀਅਨ-ਅਮਰੀਕਨ ਮੋਂਟੀ ਹਾਲ ਦਾ ਹੋਇਆ ਦਿਹਾਂਤ

10/01/2017 1:00:34 PM

ਵਾਸ਼ਿੰਗਟਨ/ਟੋਰਾਂਟੋ,(ਭਾਸ਼ਾ)— ਕੈਨੇਡਾ ਦੇ ਸ਼ਹਿਰ ਵਿਨੀਪੈੱਗ 'ਚ ਜੰਮੇ ਮੋਂਟੀ ਹਾਲ ਦਾ ਅਮਰੀਕਾ 'ਚ ਦਿਹਾਂਤ ਹੋ ਗਿਆ ਹੈ। ਅਮਰੀਕੀ ਟੈਲੀਵਿਜ਼ਨ ਇਤਿਹਾਸ 'ਚ ਸਭ ਤੋਂ ਮਸ਼ਹੂਰ ਗੇਮ ਸ਼ੋਅ 'ਲੈੱਟਸ ਮੇਕ ਆ ਡੀਲ' ਦੇ ਹੋਸਟ ਮੋਂਟੀ ਹਾਲ ਦਾ ਅਮਰੀਕਾ 'ਚ ਦਿਹਾਂਤ ਹੋ ਗਿਆ। ਉਹ 96 ਸਾਲ ਦੇ ਸਨ। 
ਮੋਂਟੀ ਹਾਲ ਦੇ ਪੁੱਤ ਰਿਚਰਡ ਹਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਕੈਲੀਫੋਰਨੀਆ ਦੇ ਬੇਵਰਲੀ ਹਿਲਜ਼ 'ਚ ਸਥਿਤ ਘਰ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਹਾਲ 'ਲੈੱਟਸ ਮੇਕ ਆ ਡੀਲ' ਦੇ ਸਹਿ-ਨਿਰਮਾਤਾ ਸਨ ਅਤੇ ਉਨ੍ਹਾਂ ਨੇ 1963 ਤੋਂ 1986 ਤਕ ਅਤੇ ਫਿਰ 1990 ਤੋਂ 1991 'ਚ 4000 ਤੋਂ ਵਧੇਰੇ ਐਪੀਸੋਡਸ ਨੂੰ ਹੋਸਟ ਕੀਤਾ ਸੀ। ਇਹ ਸ਼ੋਅ ਅਮਰੀਕੀ ਪੋਪ ਸੱਭਿਆਚਾਰ ਦਾ ਇਕ ਹਿੱਸਾ ਬਣ ਗਿਆ ਅਤੇ ਹਾਲ ਟੈਲੀਵਿਯਨ 'ਤੇ ਸਭ ਤੋਂ ਵਧੇਰੇ ਪਛਾਣ ਬਣਾਉਣ ਵਾਲੇ ਸਿਤਾਰਿਆਂ 'ਚੋਂ ਇਕ ਸਨ।