5 ਸਾਲਾਂ ਮਗਰੋਂ ਨਹੀਂ ਦੇਖ ਸਕੇਗੀ ਇਹ ਲੜਕੀ, ਇਸ ਤੋਂ ਪਹਿਲਾਂ ਪਰਿਵਾਰ ਨੇ ਕੀਤਾ ਇਹ ਕੰਮ

06/15/2017 3:13:46 PM

ਟੋਰਾਂਟੋ— ਓਟਾਵਾ 'ਚ ਰਹਿ ਰਹੀ 11 ਸਾਲਾ ਕੁੜੀ ਦੀ ਨਜ਼ਰ ਬਹੁਤ ਕਮਜ਼ੋਰ ਹੈ ਅਤੇ ਉਸ ਦੀ ਇਹ ਇੱਛਾ ਸੀ ਕਿ ਉਹ ਐਫਿਲ ਟਾਵਰ ਇਕ ਵਾਰ ਜ਼ਰੂਰ ਦੇਖੇ। ਜੇਡਨ ਲਾਨਿੰਗ ਨਾਂ ਦੀ ਇਸ ਕੁੜੀ ਨੇ ਕਿਹਾ ਕਿ ਉਹ ਨਜ਼ਰ ਖਤਮ ਹੋਣ ਤੋਂ ਪਹਿਲਾਂ-ਪਹਿਲਾਂ ਇਕ ਵਾਰ ਐਫਿਲ ਟਾਵਰ ਨੂੰ ਆਪਣੀਆਂ ਅੱਖਾਂ ਨਾਲ ਦੇਖ ਕੇ ਇਸ ਦੀ ਤਸਵੀਰ ਨੂੰ ਹਮੇਸ਼ਾ ਲਈ ਆਪਣੇ ਅੰਦਰ ਛੁਪਾ ਲੈਣਾ ਚਾਹੁੰਦੀ ਹੈ। 


ਜੇਡਨ ਜਨਮ ਤੋਂ ਹੀ ਸੁਣ ਨਹੀਂ ਸਕਦੀ ਅਤੇ ਹੁਣ ਡਾਕਟਰ ਨੇ ਦੱਸਿਆ ਕਿ 5 ਸਾਲਾਂ ਤਕ ਜੇਡਨ ਦੀ ਨਜ਼ਰ ਬਿਲਕੁਲ ਖਤਮ ਹੋ ਜਾਵੇਗੀ। ਉਹ ਊਸ਼ਰ ਸਿੰਡਰੋਮ ਨਾਲ ਪ੍ਰਭਾਵਿਤ ਹੈ। ਜਿਵੇਂ ਹੀ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਪੈਰਿਸ ਘੁੰਮਣਾ ਚਾਹੁੰਦੀ ਹੈ ਤਾਂ ਉਹ ਪੈਸੇ ਇਕੱਠੇ ਕਰਕੇ 10 ਦਿਨਾਂ ਲਈ ਪੈਰਿਸ ਗਏ। ਜੇਡਨ ਦੀ ਮਾਂ ਨੇ ਕਿਹਾ ਕਿ ਬੱਚੀ ਇੰਨੀ ਖੁਸ਼ ਸੀ ਕਿ

ਉਹ ਦੇਖ ਕੇ ਰੋ ਹੀ ਪਈ। ਉਹ ਹਰ ਥਾਂ 'ਤੇ ਘੁੰਮੇ ਜਿੱਥੇ ਕਿ ਜੇਡਨ ਘੁੰਮਣਾ ਚਾਹੁੰਦੀ ਸੀ। ਪਰਿਵਾਰ ਨੇ ਕਿਹਾ ਕਿ ਹੁਣ ਉਹ ਨੀਦਰਲੈਂਡ ਘੁੰਮਣ ਜਾਣਗੇ ਤਾਂ ਕਿ ਉੱਥੇ ਦੀਆਂ ਚਮਕੀਲੀਆਂ ਰੌਸ਼ਨੀਆਂ ਨੂੰ ਜੇਡਨ ਦੇਖ ਸਕੇ ਤੇ ਖੁਸ਼ ਹੋਵੇ।