ਫੇਸਬੁੱਕ ਤੁਹਾਡੀ ਪੋਸਟ ''ਤੇ ਮਿਲਣ ਵਾਲੇ ਲਾਈਕ ਦੀ ਗਿਣਤੀ ਨੂੰ ਸਕਦੀ ਹੈ ਲੁਕਾ

09/04/2019 2:51:51 AM

ਸੈਨ ਫ੍ਰਾਂਸੀਸਕੋ - ਫੇਸਬੁੱਕ 'ਤੇ ਤੁਹਾਡੇ ਪੋਸਟ ਨੂੰ ਮਿਲਣ ਵਾਲੇ ਲਾਈਕ ਦੀ ਗਿਣਤੀ ਜਲਦ ਹੀ ਇਸ ਸ਼ੋਸ਼ਲ ਮੀਡੀਆ ਸਾਈਟ 'ਤੇ ਤੁਹਾਡੇ ਦੋਸਤਾਂ ਅਤੇ ਹੋਰ ਯੂਜ਼ਰ ਨੂੰ ਦੇਖਣ ਨੂੰ ਨਹੀਂ ਮਿਲ ਪਾਵੇਗੀ। ਫੇਸਬੁੱਕ ਨੇ ਇਸ 'ਤੇ ਕੰਮ ਕੀਤੇ ਜਾਣ ਦੇ ਬਾਰੇ 'ਚ ਮੰਗਲਵਾਰ ਨੂੰ ਪੁਸ਼ਟੀ ਕੀਤੀ। ਦਰਅਸਲ, ਇਸ ਤਰ੍ਹਾਂ ਦੇ ਬਦਲਾਅ ਤਸਵੀਰਾਂ, ਵੀਡੀਓ ਜਾਂ ਕੁਮੈਂਟਸ 'ਤੇ ਮਿਲਣ ਵਾਲੇ ਲਾਈਕ ਦੀ ਗਿਣਤੀ 'ਚ ਦਿਲਸਚਪੀ ਨੂੰ ਖਤਮ ਕਰ ਦੇਵੇਗੀ ਅਤੇ ਲੋਕ ਪੋਸਟ ਦੀ ਵਿਸ਼ਾ ਵਸਤੂ 'ਤੇ ਧਿਆਨ ਕੇਂਦ੍ਰਿਤ ਕਰ ਸਕਣਗੇ।

ਫੇਸਬੁੱਕ ਦੇ ਮਾਲਿਕਾਣਾ ਹੱਕ ਵਾਲੇ ਇੰਸਟਾਗ੍ਰਾਮ ਨੇ ਇਸ ਸਾਲ ਦੀ ਸ਼ੁਰੂਆਤ 'ਚ ਐਲਾਨ ਕੀਤਾ ਸੀ ਕਿ ਉਹ ਵੀਡੀਓ ਨੂੰ ਦੇਖਣ ਵਾਲਿਆਂ ਦੀ ਗਿਣਤੀ ਅਤੇ ਉਸ ਨੂੰ ਲਾਈਕ ਕਰਨ ਵਾਲਿਆਂ ਦੀ ਗਿਣਤੀ ਨੂੰ ਘੱਟ 6 ਦੇਸ਼ਾਂ 'ਚ ਲੁਕਾਉਣ ਦਾ ਇਸਤੇਮਾਲ ਕਰ ਰਿਹਾ ਹੈ, ਜਿਥੇ ਅਕਾਊਂਟ ਧਾਰਕ ਤਾਂ ਲਾਈਕ ਦੀ ਗਿਣਤੀ ਦੇਖ ਸਕਦੇ ਹਨ ਪਰ ਬਾਕੀ ਲੋਕ ਇਸ ਨੂੰ ਦੇਖ ਨਹੀਂ ਸਕਣਗੇ। ਸ਼ੋਸ਼ਲ ਨੈੱਟਵਰਕਿੰਗ ਸਾਈਟ ਦੇ ਬੁਲਾਰੇ ਨੇ ਮੰਗਲਵਾਰ ਨੂੰ ਆਖਿਆ ਕਿ ਅਸੀਂ ਫੇਸਬੁੱਕ ਤੋਂ ਲਾਈਕ ਦੀ ਗਿਣਤੀ ਲੁਕਾਉਣ 'ਤੇ ਵਿਚਾਰ ਕਰ ਰਹੇ ਹਾਂ।

Khushdeep Jassi

This news is Content Editor Khushdeep Jassi