ਸੋਮਾਲੀਆ ''ਚ ਹਮਲੇ ਦੌਰਾਨ ਉਪ ਮੰਤਰੀ ਸਣੇ 5 ਹਲਾਕ

03/23/2019 8:43:21 PM

ਮੋਗਾਦਿਸ਼ੂ— ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਸ਼ਨੀਵਾਰ ਨੂੰ ਅਲ-ਸ਼ਬਾਬ ਅੱਤਵਾਦੀਆਂ ਵਲੋਂ ਸਰਕਾਰੀ ਇਮਾਰਤਾਂ 'ਤੇ ਕੀਤੇ ਗਏ ਹਮਲੇ 'ਚ ਇਕ ਉਪ ਮੰਤਰੀ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਇਕ ਚਸ਼ਮਦੀਦ ਤੇ ਇਕ ਸੰਸਦ ਮੈਂਬਰ ਨੇ ਇਹ ਜਾਣਕਾਰੀ ਦਿੱਤੀ ਹੈ।

ਚਸ਼ਮਦੀਦ ਅਬਗੁਲਾਹੀ ਮੁਹੰਮਦ ਨੇ ਕਿਹਾ ਕਿ ਮੈਂ ਚਾਰ ਲੋਕਾਂ ਦੀਆਂ ਲਾਸ਼ਾਂ ਦੇਖੀਆਂ ਹਨ, ਉਨ੍ਹਾਂ 'ਚੋਂ ਇਕ ਪੁਲਸ ਦੀ ਵਰਦੀ 'ਚ ਸੀ। ਸੰਸਦ ਮੈਂਬਰਾਂ ਇਲਿਆਸ ਅਲੀ ਹਸਨ ਨੇ ਕਿਹਾ ਕਿ ਹਮਲੇ 'ਚ ਇਕ ਮੰਤਰੀ ਸਾਕਰ ਇਬਰਾਹੀਮ ਅਬਦੁੱਲਾ ਦੀ ਵੀ ਮੌਤ ਹੋ ਗਈ ਹੈ। ਹਮਲਾ ਸੋਮਾਲੀਆ ਦੇ ਕੰਮ ਤੇ ਲੇਬਰ ਮੰਤਰਾਲਿਆਂ ਦੇ ਕੰਪਲੈਕਸਾਂ 'ਚ ਧਮਾਕਿਆਂ ਨਾਲ ਸ਼ੁਰੂ ਹੋਇਆ। ਪੁਲਸ ਅਧਿਕਾਰੀ ਇਬਰਾਹੀਮ ਮੁਹੰਮਦ ਨੇ ਕਿਹਾ ਕਿ ਹਮਲਾ ਪੁਲਸ ਵਲੋਂ ਚਾਰ ਬੰਦੂਕਧਾਰੀਆਂ ਨੂੰ ਢੇਰ ਕਰਨ ਤੋਂ ਬਾਅਦ ਖਤਮ ਹੋਇਆ।

Baljit Singh

This news is Content Editor Baljit Singh