ਈਰਾਨ ਦੇ ਨਵੇਂ ਰਾਸ਼ਟਰਪਤੀ ਬਣੇ ਕੱਟੜਪੰਥੀ ਇਬ੍ਰਾਹਿਮ ਰਾਇਸੀ, ਸਾਮੂਹਿਕ ਕਤਲ ਦੇ ਲਈ USA ਨੇ ਲਾਇਆ ਸੀ ਬੈਨ

06/19/2021 5:24:47 PM

ਈਰਾਨ— ਈਰਾਨ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਦੇਸ਼ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਾਮੇਨੇਈ ਦੇ ਕੱਟੜ ਸਮਰਥਕ ਤੇ ਕੱਟੜ ਨਿਆਪਾਲਿਕਾ ਪ੍ਰਮੁੱਖ ਇਬ੍ਰਾਹਿਮ ਰਾਇਸੀ ਨੇ ਸ਼ਨੀਵਾਰ ਨੂੰ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਅਜਿਹਾ ਲਗਦਾ ਹੈ ਕਿ ਰਾਸ਼ਟਰਪਤੀ ਦੀ ਚੋਣ ਲਈ ਦੇਸ਼ ਦੇ ਇਤਿਹਾਸ ’ਚ ਇਹ ਸਭ ਤੋਂ ਘੱਟ ਵੋਟਿੰਗ ਹੋਈ ਹੈ। ਸ਼ੁਰੂਆਤੀ ਨਤੀਜੇ ਮੁਤਾਬਕ ਰਾਇਸੀ ਨੇ ਇਕ ਕਰੋੜ 78 ਲੱਖ ਵੋਟਾਂ ਹਾਸਲ ਕੀਤੀਆਂ। ਚੋਣਾਂ ਦੀ ਇਸ ਦੌੜ ’ਚ ਇਕਲੌਤੇ ਉਦਾਰਵਾਦੀ ਅਬਦੁਲ ਨਾਸਿਰ ਹਿੰਮਾਤੀ ਬਹੁਤ ਪਿੱਛੇ ਰਹਿ ਗਏ ਹਨ। ਫਿਲਹਾਲ ਖਾਮੇਨੇਈ ਨੇ ਰਾਇਸੀ ਦੇ ਸਭ ਤੋਂ ਮਜ਼ਬੂਤ ਵਿਰੋਧੀ ਨੂੰ ਅਯੋਗ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਨਿਆਂਪਾਲਿਕਾ ਪ੍ਰਮੁੱਖ ਨੇ ਇਹ ਵੱਡੀ ਜਿੱਤ ਹਾਸਲ ਕੀਤੀ ਹੈ। 
ਇਹ ਵੀ ਪੜ੍ਹੋ : ਕਰਤਾਰਪੁਰ ਦੇ ਮਾਨਵ ਫੁੱਲ ਨੇ ਰਚਿਆ ਇਤਿਹਾਸ, ਫਿਨਲੈਂਡ 'ਚ ਪਹਿਲੇ ਭਾਰਤੀ ਅਸੈਂਬਲੀ ਮੈਂਬਰ ਬਣੇ

ਅਮਰੀਕਾ ਨੇ ਲਾਇਆ ਸੀ ਬੈਨ
ਚੋਣਾਂ ’ਚ ਕਿਸੇ ਉਮੀਦਵਾਰ ਦੀ ਸ਼ੁਰੂਆਤ ’ਚ ਹੀ ਹਾਰ ਮੰਨਣਾ ਈਰਾਨ ਦੀਆਂ ਚੋਣਾਂ ’ਚ ਕੋਈ ਨਵੀਂ ਗੱਲ ਨਹੀਂ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਵਧਾਨੀ ਨਾਲ ਕੰਟਰੋਲ ਕੀਤੀ ਗਈ ਵੋਟਿੰਗ ’ਚ ਰਾਇਸੀ ਨੇ ਜਿੱਤ ਹਾਸਲ ਕੀਤੀ ਹੈ। ਕੁਝ ਲੋਕਾਂ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਹੈ। ਇਸ ਸਾਲ ਵੋਟਿੰਗ ਫ਼ੀਸਦ 2017 ਦੇ ਪਿਛਲੇ ਰਾਸ਼ਟਰਪਤੀ ਚੋਣ ਦੇ ਮੁਕਾਬਲੇ ਕਾਫ਼ੀ ਹੇਠਾਂ ਰਿਹਾ ਹੈ। ਰਾਇਸੀ ਦੀ ਜਿੱਤ ਦੇ ਅਧਿਕਾਰਤ ਐਲਾਨ ਦੇ ਬਾਅਦ ਉਹ ਪਹਿਲੇ ਈਰਾਨੀ ਰਾਸ਼ਟਪਤੀ ਹੋਣਗੇ ਜਿਨ੍ਹਾਂ ’ਤੇ ਅਹੁਦੇ ਸੰਭਾਲਣ ਤੋਂ ਪਹਿਲਾਂ ਹੀ ਅਮਰੀਕਾ ਬੈਨ ਲਗਾ ਚੁੱਕਾ ਹੈ। ਉਨ੍ਹਾਂ ’ਤੇ ਇਹ ਬੈਨ 1988 ’ਚ ਸਿਆਸੀ ਕੈਦੀਆਂ ਦੇ ਸਾਮੂਹਿਕ ਕਤਲ ਦੇ ਲਈ ਲਾਇਆ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News