ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਧਮਾਕੇ, 19 ਲੋਕਾਂ ਦੀ ਮੌਤ ਤੇ ਕਈ ਜ਼ਖਮੀ

11/02/2021 5:31:43 PM

ਕਾਬੁਲ (ਯੂ.ਐਨ.ਆਈ.): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਮੰਗਲਵਾਰ ਨੂੰ ਇਕ ਤੋਂ ਬਾਅਦ ਇਕ ਦੋ ਜ਼ਬਰਦਸਤ ਧਮਾਕੇ ਹੋਏ। ਇਹਨਾਂ ਧਮਾਕਿਆਂ ਵਿਚੋਂ ਇਕ ਫੌ਼ਜੀ ਹਸਪਤਾਲ ਨੇੜੇ ਹੋਇਆ, ਜਿਸ ਵਿਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 43 ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਕਾਰੀ ਸਈਦ ਖੋਸਤੀ ਨੇ ਕਾਬੁਲ ਵਿੱਚ ਹੋਏ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਵਿੱਚ ਜਾਨੀ ਨੁਕਸਾਨ ਹੋਇਆ ਹੈ। ਹਾਲਾਂਕਿ, ਹੋਰ ਵੇਰਵੇ ਨਹੀਂ ਦਿੱਤੇ ਗਏ।

ਸੋਸ਼ਲ ਮੀਡੀਆ ਪੋਸਟਾਂ ਅਤੇ ਮੀਡੀਆ ਰਿਪੋਰਟਾਂ ਨੇ ਇਨ੍ਹਾਂ ਨੂੰ 'ਫਿਦਾਇਨ ਹਮਲੇ' ਕਿਹਾ, ਜੋ ਸਰਦਾਰ ਮੁਹੰਮਦ ਦਾਊਦ ਖਾਨ ਹਸਪਤਾਲ ਅਤੇ ਵਜ਼ੀਰ ਅਕਬਰ ਖਾਨ ਹਸਪਤਾਲ ਦੇ ਸਾਹਮਣੇ ਹੋਏ। ਮੌਕੇ 'ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣੀਆਂ ਜਾ ਸਕਦੀਆਂ ਹਨ। ਇੱਕ ਚਸ਼ਮਦੀਦ ਨੇ ਸਪੁਤਨਿਕ ਨੂੰ ਦੱਸਿਆ,"ਜਨ ਸਿਹਤ ਮੰਤਰਾਲੇ ਦੇ ਕੋਲ 400 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਇੱਕ ਆਤਮਘਾਤੀ ਬੰਬ ਹਮਲਾ ਹੋਇਆ।" ਵਸਨੀਕਾਂ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਮੱਧ ਕਾਬੁਲ ਵਿੱਚ ਵਜ਼ੀਰ ਅਕਬਰ ਖਾਨ ਖੇਤਰ ਵਿੱਚ ਸਾਬਕਾ ਡਿਪਲੋਮੈਟਿਕ ਜ਼ੋਨ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਧੂੰਏਂ ਦਾ ਗੁਬਾਰ ਦਿਖਾਈ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ- ਟੈਕਸਾਸ/ਮੈਕਸੀਕੋ ਦੀ ਸਰਹੱਦ 'ਤੇ ਲਗਭਗ 1 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ

ਇਸਲਾਮਿਕ ਅਮੀਰਾਤ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਪਹਿਲਾ ਧਮਾਕਾ ਸਰਦਾਰ ਮੁਹੰਮਦ ਦਾਊਦ ਖਾਨ ਹਸਪਤਾਲ ਨੇੜੇ ਹੋਇਆ। ਕਰੀਮੀ ਮੁਤਾਬਕ ਦੂਜਾ ਧਮਾਕਾ ਵੀ ਹਸਪਤਾਲ ਦੇ ਨੇੜੇ ਹੀ ਇਕ ਇਲਾਕੇ ਵਿਚ ਹੋਇਆ।ਟੋਲੋ ਨਿਊਜ਼ ਨੇ ਦੱਸਿਆ ਕਿ ਧਮਾਕੇ ਵਾਲੇ ਖੇਤਰ ਤੋਂ ਗੋਲੀਬਾਰੀ ਦੀ ਆਵਾਜ਼ ਵੀ ਸੁਣੀ ਗਈ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਸਈਦ ਖੋਸਤੀ ਨੇ ਦੱਸਿਆ ਕਿ ਇਕ ਧਮਾਕਾ ਹਸਪਤਾਲ ਦੇ ਪ੍ਰਵੇਸ਼ ਦੁਆਰ 'ਤੇ ਹੋਇਆ।ਖੋਸਤੀ ਮੁਤਾਬਕ, ਧਮਾਕਿਆਂ ਵਿੱਚ ਜਾਨੀ ਨੁਕਸਾਨ ਹੋਇਆ ਹੈ ਪਰ ਅਜੇ ਤੱਕ ਸਹੀ ਵੇਰਵਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ।ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਹਨ।ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਐਂਬੂਲੈਂਸ ਜ਼ਖਮੀ ਲੋਕਾਂ ਨੂੰ ਇਲਾਕੇ ਤੋਂ ਹਸਪਤਾਲਾਂ ਵਿੱਚ ਲਿਜਾ ਰਹੀਆਂ ਹਨ।ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਗਿਆ ਹੈ, "ਤਾਲਿਬਾਨ ਮੀਡੀਆ ਕਰੂ ਨੂੰ ਆਪਣੀ ਮੌਤ ਦੀ ਰਿਪੋਰਟ ਕਰਨ ਤੋਂ ਪਿੱਛੇ ਧੱਕ ਰਹੇ ਹਨ। ਤਾਲਿਬਾਨ ਸ਼ਾਸਨ ਵਿੱਚ ਮੀਡੀਆ ਸੈਂਸਰਸ਼ਿਪ ਇੱਕ ਨਵੀਂ ਹਕੀਕਤ ਹੈ। #IslamicState ਨੇ ਤਾਲਿਬਾਨ ਸ਼ਾਸਨ ਦੇ ਖ਼ਿਲਾਫ਼ ਆਪਣਾ ਜੇਹਾਦ ਛੇੜਿਆ ਹੈ।"

ਨੋਟ- ਅਫਗਾਨਿਸਤਾਨ ਦੀ ਬਦਤਰ ਹੋਈ ਸਥਿਤੀ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News