ਪਾਕਿਸਤਾਨ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਨੇੜੇ ਧਮਾਕਾ

10/06/2023 4:51:02 PM

ਇੰਟਰਨੈਸ਼ਨਲ ਡੈਸਕ- ਗੁਆਂਢੀ ਦੇਸ਼ ਪਾਕਿਸਤਾਨ ਦੇ ਸਭ ਤੋਂ ਵੱਡੀ ਪਰਮਾਣੂ ਪਲਾਂਟ ਨੇੜੇ ਧਮਾਕਾ ਹੋਣ ਦੀ ਖ਼ਬਰ ਹੈ। ਇਹ ਘਟਨਾ ਪੰਜਾਬ ਦੇ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਦੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਧਮਾਕਾ ਕਿਸ ਤਰ੍ਹਾਂ ਦਾ ਹੈ। ਦੱਸ ਦੇਈਏ ਕਿ 2012 ਤੋਂ ਤਹਿਰੀਕ-ਏ-ਤਾਲਿਬਾਨ-ਪਾਕਿਸਤਾਨ (ਟੀ.ਟੀ.ਪੀ.) ਨੇ ਇਸ ਪ੍ਰਮਾਣੂ ਯੂਨਿਟ 'ਤੇ ਹਮਲੇ ਦੀਆਂ ਕਈ ਧਮਕੀਆਂ ਦਿੱਤੀਆਂ ਹਨ।ਉਦੋਂ ਤੋਂ ਇਹ ਪਰਮਾਣੂ ਬੇਸ ਅਤਿ ਸੁਰੱਖਿਆ ਹੇਠ ਹੈ। ਪਾਕਿਸਤਾਨ ਨੇ ਵੀ ਡੇਰਾ ਗਾਜ਼ੀ ਵਿੱਚ ਹੀ ਯੂਰੇਨੀਅਮ ਦਾ ਭੰਡਾਰ ਰੱਖਿਆ ਹੋਇਆ ਹੈ। ਡੇਰਾ ਗਾਜ਼ੀ ਖਾਨ ਵਿੱਚ ਬਣਿਆ ਪਰਮਾਣੂ ਕੇਂਦਰ ਪਾਕਿਸਤਾਨ ਵਿੱਚ ਸਭ ਤੋਂ ਵੱਡਾ ਹੈ। ਇਸ ਧਮਾਕੇ ਦੀ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਹੈਵਾਨੀਅਤ ਦੀ ਹੱਦ ਪਾਰ, ਨਾਬਾਲਗ ਹਿੰਦੂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ

ਡੇਰਾ ਗਾਜ਼ੀ ਖਾਨ ਵਿੱਚ ਬਣਿਆ ਪਰਮਾਣੂ ਕੇਂਦਰ ਪਾਕਿਸਤਾਨ ਵਿੱਚ ਸਭ ਤੋਂ ਵੱਡਾ ਹੈ। ਇਸ ਧਮਾਕੇ ਦੀ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।ਇਸ ਪਰਮਾਣੂ ਬੇਸ ਤੋਂ ਖਤਰੇ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਵੱਡੇ ਪੱਧਰ 'ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ। ਟੀਟੀਪੀ ਦੇ ਅੱਤਵਾਦੀ ਕਈ ਵਾਰ ਇਸ 'ਤੇ ਹਮਲੇ ਦੀ ਧਮਕੀ ਦੇ ਚੁੱਕੇ ਹਨ। ਪਾਕਿਸਤਾਨ ਇਸ ਥਾਂ 'ਤੇ ਯੂਰੇਨੀਅਮ ਪੀਸਣ ਅਤੇ ਮਾਈਨਿੰਗ ਦਾ ਕੰਮ ਕਰਦਾ ਹੈ। ਇੱਥੇ ਯੂਰੇਨੀਅਮ ਪਲਾਂਟ ਵੀ ਸਥਾਪਿਤ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨੀ ਫੌਜ ਨੇ ਪੂਰੇ ਇਲਾਕੇ 'ਚ ਸੁਰੱਖਿਆ ਸਖਤ ਰੱਖੀ ਹੋਈ ਹੈ। ਇਸ ਤੋਂ ਪਹਿਲਾਂ ਟੀਟੀਪੀ ਨੇ ਧਮਕੀ ਦਿੱਤੀ ਸੀ ਕਿ ਉਹ ਵਾਹਨਾਂ ਵਿੱਚ ਵਿਸਫੋਟਕ ਭਰ ਕੇ ਇਸ ਪਰਮਾਣੂ ਅੱਡੇ ਨੂੰ ਉਡਾ ਦੇਵੇਗਾ।

ਕੀ ਪਾਕਿਸਤਾਨ ਧਮਾਕੇ ਨੂੰ ਲੁਕਾ ਰਿਹਾ ਹੈ?

ਪਾਕਿਸਤਾਨੀ ਲੋਕਾਂ ਦਾ ਕਹਿਣਾ ਹੈ ਕਿ ਇਹ ਧਮਾਕਾ ਪਰਮਾਣੂ ਬੇਸ ਦੇ ਅੰਦਰ ਹੋਇਆ ਹੈ, ਜਦਕਿ ਪਾਕਿਸਤਾਨੀ ਮੀਡੀਆ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਵੱਲੋਂ ਧਮਾਕੇ ਨੂੰ ਲੁਕਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਪਾਕਿਸਤਾਨ 'ਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕ ਐਫਜੇ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਧਮਾਕੇ ਤੋਂ ਬਾਅਦ ਵਾਹਨ ਭੱਜਦੇ ਹੋਏ ਦਿਖਾਈ ਦੇ ਰਹੇ ਹਨ। ਕਈ ਲੋਕਾਂ ਨੇ ਟਵੀਟ ਕਰਕੇ ਪ੍ਰਮਾਣੂ ਬੇਸ ਨੇੜੇ ਧਮਾਕੇ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਦਾ ਡੇਰਾ ਗਾਜ਼ੀ ਖਾਨ ਖੇਤਰ ਟੀਟੀਪੀ ਦੇ ਅੱਤਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana