ਕਜ਼ਾਖਸਤਾਨ ''ਚ ਧਮਾਕਾ, 4 ਫੌਜੀ ਹੋਏ ਜ਼ਖਮੀ

09/14/2019 9:23:57 AM

ਅਲਮਾਟੀ— ਕਜ਼ਾਖਸਤਾਨ 'ਚ ਅਲਮਾਟੀ ਦੇ ਐਰਿਸ ਸ਼ਹਿਰ 'ਚ ਓ. ਡੀ. (ਅਸਲੇ) ਡੀਪੂ 'ਚ ਹੋਏ ਧਮਾਕੇ ਕਾਰਨ 4 ਫੌਜੀ ਜ਼ਖਮੀ ਹੋ  ਗਏ। ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 24 ਜੂਨ ਨੂੰ ਇਕ ਅਸਲਾ ਡੀਪੂ 'ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਮਗਰੋਂ ਐਰਿਸ ਸ਼ਹਿਰ ਦੇ ਨਿਵਾਸੀਆਂ ਨੂੰ ਉੱਥੋਂ ਹਟਾ ਦਿੱਤਾ ਗਿਆ ਅਤੇ 5 ਦਿਨਾਂ ਬਾਅਦ ਉਨ੍ਹਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਰੱਖਿਆ ਮੰਤਰਾਲੇ ਨੇ ਦੱਸਿਆ,''ਇਹ ਧਮਾਕਾ ਉਸ ਸਮੇਂ ਹੋਇਆ ਜਦ ਫੌਜ ਦੇ 4 ਜਵਾਨ ਜ਼ਖਮੀ ਹੋ ਗਏ। ਮੰਤਰਾਲੇ ਨੇ ਦੱਸਿਆ ਕਿ ਸਥਾਨਕ ਨਿਵਾਸੀਆਂ ਨੂੰ ਕੋਈ ਖਤਰਾ ਨਹੀਂ ਹੈ।