ਮੈਲਬੌਰਨ 'ਚ ਗੈਸ ਪਾਈਪ ਟੁੱਟਣ ਕਾਰਨ ਧਮਾਕਾ, 3 ਲੋਕ ਜ਼ਖਮੀ

02/15/2018 3:16:40 PM


ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਧਮਾਕਾ ਹੋਣ ਕਾਰਨ ਇਕ ਨਾਬਾਲਗ ਮੁੰਡਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਮੁੰਡੇ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਧਮਾਕਾ ਮੈਡਿੰਗਲੇ ਵਿਚ ਓਸਬੋਰਨ ਸਟਰੀਟ ਨੇੜੇ ਤਕਰੀਬਨ 1.30 ਵਜੇ ਹੋਇਆ। ਇਸ ਧਮਾਕੇ ਵਿਚ 2 ਹੋਰ ਲੋਕ ਮਾਮੂਲੀ ਜ਼ਖਮੀ ਹੋਏ ਹਨ, ਜਿਨ੍ਹਾਂ 'ਚ ਨਾਬਾਲਗ ਮੁੰਡਾ ਗੰਭੀਰ ਰੂਪ ਨਾਲ ਝੁਲਸ ਗਿਆ। ਮੁੰਡੇ ਨੂੰ ਜ਼ਖਮੀ ਹਾਲਤ ਵਿਚ ਐਲਫਰਡ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਧਮਾਕੇ ਕਾਰਨ ਸਟਰੀਟ 'ਚ ਸਥਿਤ ਇਮਾਰਤਾਂ ਨੂੰ ਨੁਕਸਾਨ ਪੁੱਜਣ ਦੀ ਵੀ ਰਿਪੋਰਟ ਹੈ। ਮੰਨਿਆ ਜਾ ਰਿਹਾ ਹੈ ਕਿ ਗੈਸ ਪਾਈਪ ਟੁੱਟਣ ਕਾਰਨ ਇਹ ਧਮਾਕਾ ਹੋਇਆ ਪਰ ਇਸ ਗੱਲ ਦੀ ਪੁਸ਼ਟੀ ਕੀਤੀ ਜਾਣੀ ਅਜੇ ਬਾਕੀ ਹੈ। ਸਾਵਧਾਨੀ ਦੇ ਤੌਰ 'ਤੇ ਇਲਾਕੇ ਵਿਚ ਸਥਿਤ ਸਕੂਲ ਅਤੇ ਨਰਸਿੰਗ ਹੋਮ ਨੂੰ ਖਾਲੀ ਕਰਵਾਇਆ ਜਾਵੇਗਾ। ਮੋਟਰਸਾਈਕਲ ਸਵਾਰ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਲਾਕੇ 'ਚ ਨਾ ਆਉਣ।