ਅਫਗਾਨਿਸਤਾਨ ਦੀ ਬਾਰੂਦੀ ਸੁਰੰਗ ''ਚ ਧਮਾਕਾ, 9 ਮਰੇ ਤੇ 18 ਜ਼ਖਮੀ

07/16/2019 1:05:22 AM

ਕਾਬੁਲ - ਅਫਗਾਨਿਸਤਾਨ ਦੇ ਦੱਖਣੀ ਸੂਬੇ ਕੰਧਾਰ 'ਚ ਬਾਰੂਦੀ ਸੁਰੰਗ ਧਮਾਕੇ 'ਚ ਸੋਮਵਾਰ ਨੂੰ 8 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਲੋਕ ਜ਼ਖਮੀ ਹੋ ਗਏ। ਸੂਬੇ ਦੇ ਗਵਰਨਰ ਹੱਯਾਤੁੱਲਾ ਹੱਯਾਤ ਨੇ ਆਖਿਆ ਕਿ ਖਾਕ੍ਰਿਜ਼ ਜ਼ਿਲੇ 'ਚ ਦਰਹਜ਼ਬ 'ਚ ਯਾਤਰੀਆਂ ਨੂੰ ਲੈ ਕੇ ਲਿਜਾ ਰਹੇ ਇਕ ਟਰੱਕ 'ਚ ਧਮਾਕੇ ਦੀ ਲਪੇਟ ਆਉਣ ਕਾਰਨ ਇਹ ਘਟਨਾ ਵਾਪਰੀ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੇ ਸਮੇਂ ਟਰੱਕ ਕੰਧਾਰ ਤੋਂ ਖਾਕ੍ਰਿਜ਼ ਜਾ ਰਿਹਾ ਸੀ। ਉਨ੍ਹਾਂ ਨੇ ਇਸ ਹਮਲੇ ਲਈ ਤਾਲਿਬਾਨੀ ਅੱਤਵਾਦੀਆਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਸਕੜ ਕੰਢੇ ਬੰਬ ਅਤੇ ਬਾਰੂਦੀ ਸੁਰੰਗ ਲਾ ਰਹੇ ਹਨ ਪਰ ਇਸ ਹਮਲੇ ਕਾਰਨ ਆਮ ਲੋਕਾਂ ਦੀ ਜਾਨਾਂ ਵੀ ਜਾ ਰਹੀਆਂ ਹਨ।

Khushdeep Jassi

This news is Content Editor Khushdeep Jassi