ਇੰਗਲੈਂਡ ਦੇ ਇਕ ਗੋਦਾਮ 'ਚ ਧਮਾਕਾ, ਕਈ ਜ਼ਖਮੀ

12/03/2020 9:31:59 PM

ਲੰਡਨ-ਦੱਖਣੀ ਪੱਛਮੀ ਇੰਗਲੈਂਡ 'ਚ ਬ੍ਰਿਸਟਲ ਨੇੜੇ ਏਵਨਮਾਊਥ 'ਚ ਗੋਦਾਮ 'ਚ ਵੱਡੇ ਧਮਾਕੇ ਦੀ ਖਬਰ ਹੈ। ਮੌਕੇ 'ਤੇ ਫਾਇਰ ਬ੍ਰਿਗੇਡ, ਰਾਹਤ ਕਰਮਚਾਰੀ ਰਾਹਤ ਅਤੇ ਬਚਾਅ ਕਾਰਜ 'ਚ ਜੁੱਟੇ ਹਨ। ਸਾਊਥ ਵੈਸਟਰਨ ਐਂਬੂਲੈਂਸ ਸਰਵਿਸ ਨੇ ਕਿਹਾ ਕਿ ਉਹ 'ਬੇਹਦ ਗੰਭੀਰ' ਹਾਲਾਤ 'ਤੇ ਪ੍ਰਤੀਕਿਰਿਆ ਕਰ ਰਹੇ ਹਨ ਤੇ ਇਕ ਗਵਾਹ ਨੇ 'ਬੇਹਦ ਤੇਜ਼ ਧਮਾਕਾ' ਸੁਣਨ ਦੀ ਜਾਣਕਾਰੀ ਦਿੱਤੀ ਹੈ ਜਿਸ ਨਾਲ 'ਇਮਾਰਤ ਹਿਲ ਗਈ।''


ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ

ਐਂਬੂਲੈਸ ਸੇਵਾ ਨੇ ਇਕ ਬਿਆਨ 'ਚ ਕਿਹਾ ਕਿ ਸਾਊਥ ਵੈਸਟਰਨ ਐਂਬੂਲੈਂਸ ਸਰਵਿਸ ਬ੍ਰਿਸਟਲ ਦੇ ਏਵਨਮਾਊਥ ਦੀ ਕਿੰਗਸ ਵੈਸਟਨ ਲੇਨ 'ਚ ਇਕ ਕੈਂਪਸ 'ਤੇ ਗੰਭੀਰ ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਹਨ। ਸਾਡੇ ਨਾਲ ਫਾਇਰ ਬ੍ਰਿਗੇਡ ਸਰਵਿਸ ਅਤੇ ਪੁਲਸ ਮੁਲਾਜ਼ਮ ਵੀ ਹਨ।

ਸਥਾਨਕ ਮੀਡੀਆ ਮੁਤਾਬਕ ਕਈ ਲੋਕ ਜ਼ਖਮੀ ਹੋਏ ਹਨ, ਹਾਲਾਂਕਿ ਇਸ ਦੇ ਬਾਰੇ 'ਚ ਹੋਰ ਕੋਈ ਜਾਣਕਾਰੀ ਨਹੀਂ ਹੈ। ਘਟਨਾ ਸਥਾਨ 'ਤੇ ਪੁਲਸ ਦੀਆਂ ਗੱਡੀਆਂ, ਫਾਇਰ ਬ੍ਰਿਗੇਡ ਅਤੇ ਇਕ ਹੈਲੀਕਾਪਟਰ ਨਜ਼ਰ ਆ ਰਿਹਾ ਹੈ। ਕੁਝ ਹੋਰ ਤਸਵੀਰਾਂ 'ਚ ਉੱਥੋਂ ਧੂੰਆਂ ਉੱਠਦਾ ਨਜ਼ਰ ਆ ਰਿਹਾ ਹੈ।



ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ

Karan Kumar

This news is Content Editor Karan Kumar