ਰਿਸਰਚ ''ਚ ਦੱਸਿਆ ਕਿ ਕੰਮ ਦੌਰਾਨ ਝਪਕੀ ਲੈਣਾ ਫਾਇਦੇਮੰਦ : ਨਾਸਾ

Saturday, Apr 13, 2019 - 11:24 PM (IST)

ਵਾਸ਼ਿੰਗਟਨ (ਏਜੰਸੀ)- ਅਮਰੀਕੀ ਸੰਸਥਾ ਨਾਸਾ ਨੇ ਇਕ ਰਿਸਰਚ ਵਿਚ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਦਿਨ ਵੇਲੇ ਵੀ ਵਾਰ-ਵਾਰ ਨੀਂਦ ਆ ਰਹੀ ਹੈ ਤਾਂ ਉਸ ਨੂੰ ਇਕ ਝਪਕੀ (ਪਾਵਰ ਨੈਪ) ਲੈ ਲੈਣੀ ਚਾਹੀਦੀ ਹੈ, ਜਿਸ ਨਾਲ ਉਹ ਫਿਰ ਤੋਂ ਇਕ ਦਮ ਤਰੋਤਾਜ਼ਾ ਮਹਿਸੂਸ ਕਰ ਸਕੇਗਾ। ਪੂਰੇ ਦਿਨ ਵਿਚ ਜਦੋਂ ਹਰ ਵਿਅਕਤੀ ਖੁਦ ਨੂੰ ਬਹੁਤ ਥਕਿਆ ਮਹਿਸੂਸ ਕਰਦਾ ਹੈ ਤਾਂ ਅਜਿਹੇ ਵਿਚ ਉਹ ਇਕ ਵਾਰ ਫਿਰ ਤਰੋਤਾਜ਼ਾ ਮਹਿਸੂਸ ਕਰਨ ਲਈ ਜਾਂ ਤਾਂ ਝਪਕੀ ਲੈਂਦਾ ਹੈ ਜਾਂ ਫਿਰ ਚਾਹ ਜਾਂ ਕਾਫੀ ਦਾ ਸਹਾਰਾ ਲੈਂਦਾ ਹੈ।

ਨਾਸਾ ਦੀ ਖੋਜ ਮੁਤਾਬਕ ਅਜਿਹੇ ਵਿਚ 10  ਤੋਂ 20 ਮਿੰਟ ਦੀ ਝਪਕੀ ਲੈਣਾ ਜ਼ਿਆਦਾ ਬਿਹਤਰ ਹੈ। ਲਗਾਤਾਰ 7 ਤੋਂ 8 ਘੰਟੇ ਕੰਮ ਕਰਨ ਤੋਂ ਬਾਅਦ ਕੁਝ ਦੇਰ ਲਈ ਗਈ ਇਕ ਪਾਵਰ ਨੈਪ ਤੁਹਾਨੂੰ ਦੁਬਾਰਾ ਘੰਟਿਆਂ ਲਈ ਰੀਚਾਰਜ ਕਰ ਦਿੰਦੀ ਹੈ ਅਤੇ ਤੁਸੀਂ ਬਿਹਤਰ ਤਰੀਕੇ ਨਾਲ ਕੰਮ ਕਰ ਸਕਦੇ ਹੋ। ਇਸ ਰਿਸਰਚ ਮੁਤਾਬਕ ਅਜਿਹਾ ਕਰਨ ਨਾਲ ਵਿਅਕਤੀ ਦੇ ਮੂਡ, ਸਾਵਧਾਨੀ ਅਤੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਹੁੰਦਾ ਹੈ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਬ੍ਰੇਨ ਦੀ ਕਾਰਜ ਸਮਰੱਥਾ 'ਤੇ ਨਾ ਪੱਖੀ ਪ੍ਰਭਾਵ ਪੈਂਦਾ ਹੈ। ਇਸ ਨਾਲ ਤੁਸੀਂ ਥਕੇ-ਥਕੇ ਅਤੇ ਸੁਸਤ ਰਹਿਣ ਲੱਗਦੇ ਹੋ।


Sunny Mehra

Content Editor

Related News