ਆਸਟ੍ਰੇਲੀਆ 'ਚ ਕੂੜੇ ਨਾਲ ਸੜਕਾਂ ਬਣਾਉਣ ਲਈ ਪ੍ਰਯੋਗ ਸ਼ੁਰੂ

06/18/2019 8:09:25 PM

ਮੈਲਬਰਨ - ਆਸਟ੍ਰੇਲੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਸਿਡਨੀ ਦੁਨੀਆ 'ਚ ਪਹਿਲੀ ਵਾਰ ਕੋਲੇ ਨਾਲ ਚੱਲਣ ਵਾਲੇ ਬਿਜਲੀ ਕੇਂਦਰਾਂ ਅਤੇ ਸਟੀਲ ਪਲਾਂਟਾਂ ਦੇ ਉਦਯੋਗਿਕ ਕਚਰੇ ਦਾ ਇਸਤੇਮਾਲ ਕਰਦੇ ਹੋਏ ਸੜਕ ਨਿਰਮਾਣ ਦਾ ਇਸਤੇਮਾਲ ਕਰ ਰਿਹਾ ਹੈ। ਇਸ ਪਹਿਲ ਨਾਲ ਪ੍ਰਦੂਸ਼ਣ ਘਟੇਗਾ ਅਤੇ ਸੜਕਾਂ ਦੇ ਨਿਰਮਾਣ ਲਈ ਕੰਕ੍ਰੀਟ ਦੇ ਉਤਪਾਦਨ ਦੌਰਾਨ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਘੱਟ ਹੋਵੇਗਾ।

ਸੋਧ ਕਰਮੀਆਂ ਮੁਤਾਬਕ ਸਾਰੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ 'ਚ ਕੰਕ੍ਰੀਟ ਦਾ ਯੋਗਦਾਨ 7 ਫੀਸਦੀ ਹੁੰਦਾ ਹੈ ਅਤੇ 2018 'ਚ ਦੁਨੀਆ ਭਰ 'ਚ 4.1 ਅਰਬ ਟਨ ਸੀਮੈਂਟ ਦਾ ਉਤਪਾਦਨ ਹੋਇਆ ਜਿਸ ਨੇ 3.5 ਅਰਬ ਟਨ ਕਾਰਬਨ ਡਾਈ ਆਕਸਾਈਡ ਦਾ ਯੋਗਦਾਨ ਦਿੱਤਾ। ਉਨ੍ਹਾਂ ਦੱਸਿਆ ਕਿ ਫਲਾਈ ਏਸ਼ ਅਤੇ ਹੋਰ ਚੀਜ਼ਾਂ ਨਾਲ ਬਣਿਆ ਜਿਓਪਾਲੀਮਰ ਪ੍ਰਤੀ ਟਨ ਸੀਮੈਂਟ ਨਾਲ 300 ਕਿਲੋਗ੍ਰਾਮ ਕਾਰਬਨ ਡਾਈ ਆਕਸਾਈਡ ਪੈਦਾ ਕਰਦਾ ਹੈ ਜਦਕਿ ਸੀਮੈਂਟ ਉਤਪਾਦਨ ਦੇ ਰਸਮੀ ਤਰੀਕੇ ਨਾਲ 900 ਕਿਲੋਗ੍ਰਾਮ ਕਾਰਬਨ ਡਾਈ ਆਕਸਾਈਡ ਦਾ ਨਿਕਾਸ ਹੁੰਦਾ ਹੈ। ਟੈਸਟ ਸਫਲ ਹੋਣ 'ਤੇ ਨਿਊ ਸਾਊਥ ਵੇਲਸ ਯੂਨੀਵਰਸਿਟੀ (ਯੂ. ਐੱਨ. ਐੱਸ. ਡਬਲਯੂ.) ਸਿਡਨੀ ਅਤੇ ਕੋ-ਆਪਰੇਟਿਵ ਰਿਸਰਚ ਸੈਂਟਰ ਫਾਰ ਲੋਅ ਕਾਰਬਨ ਲੀਵਿੰਗ (ਸੀ. ਆਰ. ਸੀ. ਐੱਸ. ਸੀ. ਐੱਲ.) ਦੇ ਮਾਹਿਰ ਜਿਓ ਪਾਲੀਮਰ ਕੰਕ੍ਰੀਟ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨਗੇ।

Khushdeep Jassi

This news is Content Editor Khushdeep Jassi