ਜਾਸੂਸੀ ਵਿਵਾਦ ਦੇ ਵਿਚਕਾਰ ਅਮਰੀਕਾ ਤੋਂ ਕੱਢੇ ਡਿਪਲੋਮੈਟ ਪਰਤੇ ਰੂਸ

Sunday, Apr 01, 2018 - 06:49 PM (IST)

ਮਾਸਕੋ— ਅਮਰੀਕਾ ਤੋਂ ਕੱਢੇ ਗਏ ਡਿਪਲੋਮੈਟ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਲੈ ਕੇ ਇਕ ਜਹਾਜ਼ ਮਾਸਕੋ ਪਹੁੰਚ ਗਿਆ ਹੈ। ਰੂਸ ਦੀ ਸੰਵਾਦ ਕਮੇਟੀ ਨੇ ਕਿਹਾ ਕਿ ਨੁਕੋਵੋ ਹਵਾਈ ਅੱਡੇ 'ਤੇ ਉੱਤਰੇ ਜਹਾਜ਼ 'ਚ ਵਾਸ਼ਿੰਗਟਨ 'ਚ ਰੂਸੀ ਦੂਤਘਰ ਦੇ ਡਿਪਲੋਮੈਟ ਸਵਾਰ ਸਨ। ਨਿਊਯਾਰਕ ਦੇ ਦੂਤਘਰ ਤੇ ਸੰਯੁਕਤ ਰਾਸ਼ਟਰ 'ਚ ਤਾਇਨਾਤ ਡਿਪਲੋਮੈਟਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਲੈ ਕੇ ਇਕ ਹੋਰ ਜਹਾਜ਼ ਦੇ ਐਤਵਾਰ ਨੂੰ ਪਹੁੰਚਣ ਦੀ ਸੰਭਾਵਨਾ ਹੈ।
ਅਮਰੀਕਾ ਨੇ ਪਿਛਲੇ ਹਫਤੇ 60 ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ ਜੋ ਬ੍ਰਿਟੇਨ ਤੇ ਇਸ ਦੇ ਸਹਿਯੋਗੀ ਦੇਸ਼ਾਂ ਵਲੋਂ ਰੂਸ ਦੇ ਡਿਪਲੋਮੈਟਾਂ ਨੂੰ ਵੱਡੇ ਪੈਮਾਨੇ 'ਤੇ ਕੱਢਣ ਦੀ ਪ੍ਰਕਿਰਿਆ ਦਾ ਹਿੱਸਾ ਸੀ। ਬ੍ਰਿਟੇਨ 'ਚ ਰੂਸ ਦੇ ਇਕ ਸਾਬਕਾ ਜਾਸੂਸ ਤੇ ਉਸ ਦੀ ਬੇਟੀ ਨੂੰ ਜ਼ਹਿਰ ਦੇਣ ਤੋਂ ਬਾਅਦ ਬ੍ਰਿਟੇਨ ਨੇ ਇਹ ਕਦਮ ਚੁੱਕਿਆ ਸੀ। ਬ੍ਰਿਟੇਨ ਦਾ ਦੋਸ਼ੀ ਸੀ ਕਿ ਰੂਸ ਦੀ ਇਸ ਮਾਮਲੇ 'ਚ ਸ਼ਮੂਲੀਅਤ ਸੀ। ਮਾਸਕੋ ਨੇ ਇਸ ਸਭ ਤੋਂ ਇਨਕਾਰ ਕੀਤਾ ਹੈ ਤੇ ਇਸ ਦੀ ਜਵਾਬੀ ਕਾਰਵਾਈ 'ਚ ਪੱਛਮੀ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਕੱਢਣ ਦੇ ਹੁਕਮ ਦਿੱਤੇ ਹਨ।


Related News