EU ਸੰਸਦੀ ਚੋਣਾਂ ''ਚ ਸੱਜੇ ਪੱਖੀਆਂ ਨੂੰ ਜਿੱਤ ਹਾਸਲ ਕਰਨ ਦੀ ਉਮੀਦ

05/26/2019 1:04:38 AM

ਬ੍ਰੈਸਲਸ - ਯੂਰਪੀ ਸੰਘ ਦੀਆਂ ਸੰਸਦੀ ਚੋਣਾਂ 'ਚ ਸ਼ਨੀਵਾਰ ਨੂੰ ਸੱਜੇ ਪੱਖੀਆਂ ਨੇ ਵੱਡੀ ਸਫਲਤਾ ਮਿਲਣ ਦੀ ਉਮੀਦ ਜਤਾਈ ਹੈ। ਨਾਲ ਹੀ, ਫ੍ਰਾਂਸੀਸੀ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦਾ ਰਾਹ ਆਸਾਨ ਹੋਣ ਤੋਂ ਇਨਕਾਰ ਕੀਤਾ ਹੈ। ਯੂਰਪੀ ਸੰਸਦ ਲਈ ਸ਼ਨੀਵਾਰ ਤੀਜੇ ਦਿਨ ਵੀ ਵੋਟਾਂ ਪਾਈਆਂ ਜਾ ਰਹੀਆਂ ਹਨ। 28 ਮੈਂਬਰੀ ਯੂਰਪੀ ਸੰਘ (ਈ. ਯੂ.) ਦੀ ਸੰਸਦ ਲਈ ਮਾਲਟਾ, ਸਲੋਵਾਕੀਆ ਅਤੇ ਲਾਤਵੀਆ 'ਚ ਵੋਟ ਪਾਉਣ ਜਾ ਰਹੇ ਹਨ। ਉਥੇ ਜਰਮਨੀ, ਫਰਾਂਸ ਅਤੇ ਇਟਲੀ ਸਮੇਤ ਸੰਘ ਦੇ ਜ਼ਿਆਦਾਤਰ ਦੇਸ਼ਾਂ 'ਚ ਐਤਵਾਰ ਨੂੰ ਵੋਟ ਪਾਉਣ ਜਾਣਗੇ।
ਯੂਰਪੀ ਸੰਸਦ ਦੇ 751 ਮੈਂਬਰਾਂ ਨੂੰ ਚੁਣਨ ਲਈ ਇਥੇ ਚੋਣਾਂ ਹੋ ਰਹੀਆਂ ਹਨ। ਐਤਵਾਰ ਨੂੰ ਹੀ ਅਧਿਕਾਰਕ ਨਤੀਜੇ ਐਲਾਨ ਕੀਤੇ ਜਾਣਗੇ। ਇਸ ਚੋਣਾਂ ਨਾਲ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਕਾਫੀ ਉਮੀਦਾਂ ਹਨ ਅਤੇ ਉਹ ਰਾਸ਼ਟਰਵਾਦੀਆਂ ਨੂੰ ਸਿੱਧੀ ਚੁਣੌਤੀ ਪੇਸ਼ ਕਰ ਈ. ਯੂ. ਦੀ ਸਿਆਸਤ ਨੂੰ ਇਕ ਮਜ਼ਬੂਤ ਸੰਦੇਸ਼ ਦੇਣਾ ਚਾਹੁੰਦੇ ਹਨ। ਹਾਲਾਂਕਿ ਫਰਾਂਸ ਦੀ ਨੈਸ਼ਨਲ ਰੈਲੀ ਦੇ ਮਰੀਨ ਲੀ ਪੇਨ ਨੇ ਇਟਲੀ ਦੇ ਇਮੀਗ੍ਰੇਸ਼ਨ ਰੋਧੀ ਲੀਗ ਦੇ ਮਾਤੀਓ ਸਾਲਵਿਨੀ ਨਾਲ ਹੱਥ ਮਿਲਾ ਲਿਆ ਹੈ। ਪੇਨ ਨੇ ਕਿਹਾ ਕਿ ਇਕ ਵਾਰ ਫਿਰ ਮੈਕਰੋਨ ਸਾਨੂੰ ਚੁਣੌਤੀ ਦੇਣ ਦਾ ਕੋਸ਼ਿਸ਼ ਕਰ ਰਹੇ ਹਨ। ਅਸੀਂ 26 ਮਈ ਨੂੰ ਕਾਊਟਿੰਗ ਕੇਂਦਰ 'ਚ ਉਨ੍ਹਾਂ ਨੂੰ ਚੁਣੌਤੀ ਦਵਾਂਗੇ।

Khushdeep Jassi

This news is Content Editor Khushdeep Jassi