ਵੱਡੀ ਖ਼ਬਰ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਅਣਪਛਾਤੇ ਹਮਲਾਵਰ ਨੇ ਮਾਰੀ ਗੋਲੀ

07/08/2022 9:43:32 AM

ਟੋਕੀਓ (ਏਜੰਸੀ)- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਪੱਛਮੀ ਜਾਪਾਨ ਵਿੱਚ ਇੱਕ ਚੋਣ ਸਮਾਗਮ ਵਿਚ ਭਾਸ਼ਣ ਦੌਰਾਨ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਤੋਂ ਬਾਅਦ ਆਬੇ ਨੂੰ ਦਿਲ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਸਰਕਾਰੀ ਬ੍ਰਾਡਕਾਸਟਰ NHK ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਆਰਥਿਕ ਸੰਕਟ: ਪਾਸਪੋਰਟ ਲਈ 2 ਦਿਨਾਂ ਤੋਂ ਲਾਈਨ 'ਚ ਲੱਗੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ

NHK ਨੇ ਇਸ ਘਟਨਾ ਦੀ ਇਕ ਫੁਟੇਜ ਪ੍ਰਸਾਰਿਤ ਕੀਤੀ ਹੈ, ਜਿਸ ਵਿਚ ਆਬੇ ਨੂੰ ਸੜਕ 'ਤੇ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਕਈ ਸੁਰੱਖਿਆ ਕਰਮੀ ਉਨ੍ਹਾਂ ਵੱਲ ਦੌੜਦੇ ਹੋਏ ਦੇਖੇ ਜਾ ਸਕਦੇ ਹਨ। ਆਬੇ ਜਦੋਂ ਜ਼ਮੀਨ 'ਤੇ ਡਿੱਗੇ ਤਾਂ ਉਨ੍ਹਾਂ ਨੇ ਆਪਣਾ ਹੱਥ ਆਪਣੀ ਛਾਤੀ 'ਤੇ ਰੱਖਿਆ ਹੋਇਆ ਸੀ ਅਤੇ ਉਨ੍ਹਾਂ ਦੀ ਕਮੀਜ਼ 'ਤੇ ਖੂਨ ਲੱਗਾ ਦਿਖਾਈ ਦਿੱਤਾ। ਆਬੇ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। NHK ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਇੱਕ ਸ਼ੱਕੀ ਨੂੰ ਫੜ ਲਿਆ ਹੈ। ਚਸ਼ਮਦੀਦਾਂ ਨੇ ਨਾਰਾ ਖੇਤਰ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਆਬੇ 'ਤੇ ਕਥਿਤ ਤੌਰ 'ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਸੰਸਦ ਦੇ ਉਪਰਲੇ ਸਦਨ ਲਈ ਐਤਵਾਰ ਨੂੰ ਹੋਣ ਵਾਲੀ ਵੋਟਿੰਗ ਦੇ ਦੌਰਾਨ ਇਕ ਚੋਣ ਪ੍ਰੋਗਰਾਮ ਵਿਚ ਭਾਸ਼ਣ ਦੇਣ ਲਈ ਖੜ੍ਹੇ ਹੋਏ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਗਾਪੁਰ 'ਚ ਇਕ ਹੋਰ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ

cherry

This news is Content Editor cherry