ਇਮਰਾਨ ਦੀ ਪਾਰਟੀ ਦਾ ਪਰਦਾਫਾਸ਼ ਕਰਨ ਤੋਂ ਪਹਿਲਾਂ ਮਹਿਲਾ ਆਗੂ ਹੋਈ ਲਾਪਤਾ

07/18/2018 9:54:49 PM

ਇਸਲਾਮਾਬਾਦ— ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੀ ਸਾਬਕਾ ਨੇਤਾ ਨਾਦੀਆ ਚੌਧਰੀ ਇਸਲਮਾਬਾਦ ਤੋਂ ਲਾਪਤਾ ਹੋ ਗਈ ਹੈ। ਇਮਰਾਨ ਖਾਨ ਦੀ ਪਾਰਟੀ 'ਚ ਕੰਮ ਕਰ ਚੁੱਕੀ ਨਾਦੀਆ ਨੇ ਪਾਰਟੀ ਦੇ ਸੀਨੀਅਰ ਨੇਤਾ ਮਹਿਮੂਦ ਕੁਰੈਸ਼ੀ ਤੇ ਸ਼ਾਹ ਫਰਮਾਨ ਖਿਲਾਫ ਉਤਪੀੜਨ ਦਾ ਖੁਲਾਸਾ ਕਰਨ ਵਾਲੀ ਸੀ, ਜਿਸ ਨੂੰ ਅਗਵਾ ਕਰ ਲਿਆ ਗਿਆ ਹੈ। ਪਾਕਿਸਤਾਨ 'ਚ ਹਿਊਮਨ ਰਾਇਟਸ ਐਕਟੀਵਿਸਟ ਐੱਨ. ਚੌਧਰੀ ਨੇ ਸੋਮਵਾਰ ਨੂੰ ਟਵੀਟ ਤਕ ਦੱਸਿਆ ਕਿ ਨਾਦੀਆ ਚੌਧਰੀ ਕਥਿਤ ਰੂਪ ਨਾਲ ਲਾਪਤਾ ਹੋ ਗਈ।
ਨਾਦੀਆ ਚੌਧਰੀ ਇਕ ਬ੍ਰਿਟਿਸ਼ ਪਾਕਿਸਤਾਨੀ ਤੇ ਯੂਨਾਇਟਿਡ ਕਿੰਗਡਮ 'ਚ ਪੀ.ਟੀ.ਆਈ. ਦੇ ਸਾਬਕਾ ਕੇਂਦਰੀ ਉਪ ਸਕੱਤਰ ਦੀ ਜਾਸੂਸ ਹੈ ਤੇ ਉਸ ਦੇ ਵਕੀਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਚਾਨਕ ਲਾਪਤਾ ਹੋਣ ਤੋਂ ਪਹਿਲਾਂ ਨੇਤਾਵਾਂ ਬਾਰੇ ਪਰਦਾਫਾਸ਼ ਕਰਨ ਵਾਲੀ ਸੀ।

ਇਕ ਹੋਰ ਟਵਿਟਰ ਯੂਜ਼ਰ ਮਾਜ਼ੀਦ ਉਰ ਰਹਿਮਾਨ ਨੇ ਇਕ ਵੀਡੀਓ ਪੋਸਟ ਕੀਤਾ ਜਿਸ 'ਚ ਨਾਦੀਆ ਚੌਧਰੀ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਨੇ ਉਸ ਦੇ ਫੋਨ ਨੂੰ ਚੋਰੀ ਕਰਨ ਲਈ ਇਕ ਵਿਅਕਤੀ ਨੂੰ ਉਸ ਦੇ ਘਰ ਭੇਜਿਆ। ਨਾਦੀਆ ਨੂੰ ਉਸ ਦੇ ਅਗਵਾ ਦਾ ਵੀ ਡਰ ਸੀ ਤੇ ਬਾਅਦ 'ਚ ਉਹ ਕਥਿਤ ਰੂਪ ਨਾਲ ਗਾਇਬ ਹੋ ਗਈ।
ਵੀਡੀਓ 'ਚ ਨਾਦੀਆ ਕਹਿ ਰਹੀ ਹੈ, 'ਅੱਜ ਆਈ.ਐੱਸ.ਆਈ. ਤੇ ਫੌਜ ਨੇ ਮੇਰੇ ਘਰ 'ਚ ਰਹਿਣ ਲਈ ਇਕ ਵਿਅਕਤੀ ਨੂੰ ਭੇਜਿਆ ਤੇ ਮੇਰਾ ਫੋਨ ਚੋਰੀ ਕਰ ਲਿਆ। ਮੈਂ ਪੀ.ਟੀ.ਆਈ., ਪਾਕਿਸਤਾਨੀ ਫੌਜ ਤੇ ਆਈ.ਐੱਸ.ਆਈ. ਦੀ ਮਦਦ ਕੀਤੀ ਹੈ। ਹੁਣ ਇਹ ਸਾਰੇ ਲੋਕ ਇਥੇ ਹਨ ਤੇ ਉਹ ਮੈਨੂੰ ਅਗਵਾ ਕਰਨ ਜਾ ਰਹੇ ਹਨ। ਇਹ ਆਖਰੀ ਵਾਰ ਹੋ ਸਕਦਾ ਹੈ ਕਿ ਜਦੋਂ ਮੈਂ ਆਪਣੇ ਪਰਿਵਾਰ ਨੂੰ ਦੇਖ ਰਹੀ ਹਾਂ ਜਾਂ ਮੇਰਾ ਪਰਿਵਾਰ ਮੈਨੂੰ ਦੇਖ ਰਿਹਾ ਹੈ।'