ਹਰ ਸਾਲ ਇਕ ਅਰਬ ਪੌਦੇ ਲਗਾਉਣ ਵਾਲੇ ਡ੍ਰੋਨ ਹੋਏ ਤਿਆਰ

06/25/2017 6:28:16 PM

ਮੈਲਬੌਰਨ— ਵਿਗਿਆਨੀਆਂ ਨੇ ਅਜਿਹੇ ਨਵੇਂ ਡ੍ਰੋਨ ਵਿਕਸਿਤ ਕੀਤੇ ਹਨ, ਜੋ ਖੁਦ ਪੌਦੇ ਲਗਾਉਣ ਲਈ ਅਨੁਕੂਲ ਜਗ੍ਹਾ ਦੀ ਪਹਿਚਾਣ ਕਰਨਗੇ ਅਤੇ ਹਰ ਸਾਲ ਇਕ ਅਰਬ ਪੌਦੇ ਲਗਾਉਣ ਲਈ ਬੀਜਾਂ ਦੀ ਬਿਜਾਈ ਕਰ ਸਕਦੇ ਹਨ। ਇਨ੍ਹਾਂ ਦੀ ਮਦਦ ਨਾਲ ਜੰਗਲਾਂ 'ਚ ਆਈ ਕਮੀ ਦੂਰ ਕਰਨ 'ਚ ਮਦਦ ਮਿਲੇਗੀ।
ਇਕ ਅੰਗਰੇਜੀ ਸਮਾਚਾਰ ਏਜੰਸੀ ਮੁਤਾਬਕ ਬਿਟ੍ਰਿਸ਼ ਕੰਪਨੀ ਬਾਯੋਕਾਰਬਨ ਇੰਜੀਨੀਅਰਰਿੰਗ ਦੇ ਸੋਧ ਕਰਤਾਵਾਂ ਦੀ ਮਦਦ ਨਾਲ ਡ੍ਰੋਨ ਸਿਸਟਮ ਵਿਕਸਿਤ ਕੀਤੀ ਗਈ ਹੈ। ਸੋਧ ਕਰਤਾਵਾਂ ਮੁਤਾਬਕ ਨਵੇਂ ਡ੍ਰੋਨ ਜ਼ਰੀਏ ਖੜੀ ਉੱਚਾਈ ਵਾਲੇ ਪਹਾੜੀ ਇਲਾਕਿਆਂ 'ਚ ਪੌਦਿਆਂ ਨੂੰ ਲਗਾਇਆ ਜਾ ਸਕੇਗਾ, ਜਿੱਥੇ ਪਹੁੰਚਣਾ ਮੁਸ਼ਕਲ ਹੁੰਦਾ ਹੈ।