ਹਰੇਕ 3 ਮਿੰਟ ''ਚ ਇਕ ਨਾਬਾਲਿਗ ਹੁੰਦੀ ਹੈ ਐੱਚ.ਆਈ.ਵੀ. ਤੋਂ ਪੀੜਤ : ਸੰਯੁਕਤ ਰਾਸ਼ਟਰ

07/25/2018 11:33:08 PM

ਐਮਸਟਰਡਮ— ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਹਰੇਕ 3 ਮਿੰਟ 'ਚ 15 ਤੋਂ 19 ਸਾਲ ਦੀ ਇਕ ਕੁੜੀ ਅਜਿਹੇ ਲਾਗ ਦੀ ਲਪੇਟ 'ਚ ਆਉਂਦੀ ਹੈ ਜਿਸ ਨਾਲ ਏਡਜ਼ ਹੁੰਦਾ ਹੈ। ਰਿਪੋਰਟ 'ਚ ਚਿਤਾਵਨੀ ਦਿੱਤੀ ਹੈ ਕਿ ਇਹ ਸੰਕਟ ਲੈਂਗਿਕ ਸਮਾਨਤਾ ਕਾਰਨ ਵੱਧ ਰਿਹਾ ਹੈ। ਐਮਸਟਰਡਮ 'ਚ 22ਵੇਂ ਏਡਜ਼ ਸੰਮੇਲਨ 'ਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2017 'ਚ ਐੱਚ.ਆਈ.ਵੀ. ਪੀੜਤ ਲੋਕਾਂ ਦੀ ਗਿਣਤੀ 'ਚ 15 ਤੋਂ 19 ਸਾਲ ਦੀਆਂ ਦੋ ਤਿਹਾਈ ਕੁੜੀਆਂ ਸਨ।
ਯੂਨੀਸੇਫ ਪ੍ਰਮੁੱਖ ਹੇਨਰਿਟਾ ਫੋਰ ਨੇ ਇਸ ਨੂੰ 'ਸਿਹਤ ਦਾ ਸੰਕਟ' ਦੱਸਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦੇਸ਼ਾਂ 'ਚ ਔਰਤਾਂ ਤੇ ਕੁੜੀਆਂ ਕੋਲ ਜਾਣਕਾਰੀ ਤੇ ਸੇਵਾਵਾਂ ਦੀ ਕਮੀ ਹੁੰਦੀ ਹੈ। ਉਹ ਅਸੁਰੱਖਿਅਤ ਸਰੀਰਕ ਸੰਬੰਧਾਂ ਤੋਂ ਇਨਕਾਰ ਨਹੀਂ ਕਰ ਸਕਦੀਆਂ ਹਨ। ਫੋਰ ਨੇ ਕਿਹਾ ਕਿ ਐੱਚ.ਆਈ.ਵੀ. ਕਮਜ਼ੋਰ ਤੇ ਹਾਸ਼ੀਏ 'ਤੇ ਪਏ ਤਬਕੇ 'ਚ ਫੈਲ ਰਿਹਾ ਹੈ, ਜਿਸ ਦੇ ਕੇਂਦਰ 'ਚ ਨਾਬਾਲਿਗ ਕੁੜੀਆਂ ਹਨ। ਏਜੰਸੀ ਨੇ ਕਿਹਾ ਕਿ ਪਿਛਲੇ ਸਾਲ 19 ਸਾਲ ਜਾਂ ਇਸ ਤੋਂ ਘੱਟ ਉਮਰ ਦੀਆਂ 130,000 ਕੁੜੀਆਂ ਦੀ ਮੌਤ ਏਡਜ਼ ਕਾਰਨ ਹੋਈ ਸੀ, ਜਦਕਿ 4,30,000 ਲੋਕ ਇਸ ਦੇ ਲਾਗ ਲੱਗਣ ਕਾਰਨ ਪੀੜਤ ਹੋਏ ਸਨ ਭਾਵ ਹਰ ਘੰਟੇ 50 ਲੋਕਾਂ ਨੂੰ ਏਡਜ਼ ਦੀ ਬਿਮਾਰੀ ਹੋਈ ਸੀ।
ਸਾਲ 2010 ਤੋਂ ਸਾਰੇ ਹੋਰ ਸਮੂਹਾਂ 'ਚ ਏਡਜ਼ ਸਬੰਧਿਤ ਮੌਤਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ। ਜਦਕਿ 15-19 ਸਾਲ ਦੀਆਂ ਕੁੜੀਆਂ 'ਚ ਮੌਤਾਂ ਦੀ ਗਿਣਤੀ ਸਥਿਰ ਹੈ। ਯੂਨੀਸੇਫ ਨੇ ਕਿਹਾ ਕਿ ਮਹਾਮਾਰੀ ਨੌਜਵਾਨ ਕੁੜੀਆਂ 'ਚ ਫੈਲ ਰਹੀ ਹੈ। ਇਸ ਦਾ ਕਾਰਨ ਸਮੇਂ ਤੋਂ ਪਹਿਲਾਂ ਵੱਡੇ ਪੁਰਸ਼ਾਂ ਨਾਲ ਜਿਨਸੀ ਸੰਬੰਧ ਬਣਾਉਣਾ, ਜ਼ਬਰਦਸਤੀ ਯੌਨ ਸੰਬੰਧ, ਗਰੀਬੀ ਤੇ ਕਾਊਂਸਲਿੰਗ ਤਕ ਪਹੁੰਚ ਤੇ ਪ੍ਰੀਖਣ ਸੇਵਾ ਦੀ ਕਮੀ ਹੈ। ਅਦਾਕਾਰਾ ਤੇ ਵਰਕਰਰ ਚਾਰਲੀਕਾ ਥੇਰਾਨ ਨੇ ਸੰਮੇਲਨ 'ਚ ਕਿਹਾ ਕਿ ਏਡਜ਼ ਮਹਾਮਾਰੀ ਸਿਰਫ ਯੌਨ ਸੰਬੰਧ ਦਾ ਮਾਮਲਾ ਨਹੀਂ ਹੈ ਸਗੋਂ ਇਸ ਦਾ ਸੰਬੰਧ ਦੁਨੀਆਭਰ 'ਚ ਔਰਤਾਂ ਤੇ ਕੁੜੀਆਂ ਨੂੰ ਦੂਜੀ ਸ਼੍ਰੇਣੀ ਦਾ ਦਰਜਾ ਦਿੱਤੇ ਜਾਣ ਨਾਲ ਹੈ।