ਯੂਰਪ ਦੀਆਂ ਸਰਹੱਦਾਂ ਖੁੱਲ੍ਹੀਆਂ ਪਰ ਸੈਲਾਨੀਆਂ ਨੂੰ ਪਟੜੀ ''ਤੇ ਮੁੜਨ ''ਚ ਲੱਗੇਗਾ ਸਮਾਂ

06/15/2020 8:55:41 PM

ਬਰਲਿਨ: ਕੋਰੋਨਾ ਵਾਇਰਸ ਕਾਰਨ ਤਕਰੀਬਨ ਤਿੰਨ ਮਹੀਨਿਆਂ ਦੀ ਤਾਲਾਬੰਦੀ ਤੋਂ ਬਾਅਦ, ਯੂਰਪ ਦੀਆਂ ਸਾਰੀਆਂ ਸਰਹੱਦਾਂ ਸੋਮਵਾਰ ਨੂੰ ਖੋਲ੍ਹ ਦਿੱਤੀਆਂ ਗਈਆਂ ਸਨ ਪਰ ਸੈਲਾਨੀਆਂ ਨੂੰ ਮੁੜ ਲੀਹ 'ਤੇ ਆਉਣ ਵਿਚ ਸਮਾਂ ਲੱਗੇਗਾ ਕਿਉਂਕਿ ਅਮਰੀਕਾ, ਏਸ਼ੀਆ ਅਤੇ ਹੋਰ ਕੌਮਾਂਤਰੀ ਸੈਲਾਨੀਆਂ ਦੇ ਇੱਥੇ ਆਉਣ 'ਤੇ ਅਜੇ ਵੀ ਰੋਕ ਲੱਗੀ ਹੈ। 

ਇਟਲੀ ਵਲੋਂ ਆਪਣੀਆਂ ਸਰਹੱਦਾਂ ਖੋਲ੍ਹਣ ਦੇ ਲਗਭਗ ਦੋ ਹਫ਼ਤਿਆਂ ਬਾਅਦ, ਜਰਮਨੀ, ਫਰਾਂਸ ਅਤੇ ਹੋਰ ਯੂਰਪੀਅਨ ਦੇਸ਼ਾਂ ਨੇ ਵੀ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ। ਯੂਰਪੀਅਨ ਸੰਘ ਦੇ 27 ਦੇਸ਼ਾਂ ਦੇ ਨਾਲ ਹੀ ਸ਼ੈਨੇਗਨ ਪਾਸਪੋਰਟ ਮੁਕਤ ਯਾਤਰਾ ਖੇਤਰ ਅਗਲੇ ਮਹੀਨੇ ਦੀ ਸ਼ੁਰੂਆਤ ਤੱਕ ਅਜੇ ਯੂਰਪੀਅਨ ਮਹਾਂਦੀਪ ਦੇ ਬਾਹਰਲੇ ਸੈਲਾਨੀਆਂ ਲਈ ਸ਼ਾਇਦ ਹੀ ਖੁੱਲ੍ਹ ਸਕਣਗੇ । ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੋਮਵਾਰ ਨੂੰ ਦੇਸ਼ ਦੀਆਂ ਸਰਹੱਦਾਂ ਨਾਲ ਪੈਰਿਸ ਵਿਚ ਰੈਸਟੋਰੈਂਟ ਖੋਲ੍ਹਣ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਇਕ ਵਾਰ ਆਜ਼ਾਦੀ ਦਾ ਮਜ਼ਾ ਲਿਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਾਇਰਸ ਚਲਾ ਗਿਆ ਹੈ ਅਤੇ ਸਾਨੂੰ ਕਿਸੇ ਸਾਵਧਾਨੀ ਦੀ ਜ਼ਰਰਤ ਨਹੀਂ ਹੈ।
ਅਮਰੀਕਾ ਦੀ ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਯੂਰਪਪ ਵਿਚ ਵਾਇਰਸ ਕਾਰਨ ਹੁਣ ਤੱਕ 1,82,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਭਰ ਵਿਚ 79 ਲੱਖ ਸੰਕਰਮਿਤ ਲੋਕਾਂ ਵਿਚੋਂ 20 ਲੱਖ ਯੂਰਪ ਦੇ ਹੀ ਲੋਕ ਹਨ। ਉੱਥੇ ਹੀ, ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਉੱਤੇ ਕੰਟਰੋਲ ਪਾ ਲਿਆ ਹੈ ਪਰ ਆਪਣੀਆਂ ਸਰਹੱਦਾ ਖੋਲ੍ਹਣਾ ਇਕ ਅਹਿਮ ਪਲ ਹੈ। 
ਉਨ੍ਹਾਂ ਕਿਹਾ ਕਿ ਖਤਰਾ ਅਜੇ ਵੀ ਕਾਇਮ ਹੈ। ਵਾਇਰਸ ਅਜੇ ਵੀ ਮੌਜੂਦ ਹੈ। ਯੂਨਾਨ ਦੇ ਪ੍ਰਧਾਨ ਮੰਤਰੀ ਕੇ. ਮਿਤਸੋਤਾਕਿਜ ਨੇ ਕਿਹਾ ਕਿ ਇਸ 'ਤੇ ਬਹੁਤ ਕੁਝ ਨਿਰਭਰ ਕਰਦਾ ਹੈ ਕਿ ਲੋਕ ਯਾਤਰਾ ਕਰਨ ਵਿਚ ਕਿੰਨਾ ਕੁ ਸਹਿਜ ਮਹਿਸੂਸ ਕਰਦੇ ਹਨ ਅਤੇ ਅਸੀਂ ਯੂਨਾਨ ਨੂੰ ਇਕ ਸੁਰੱਖਿਅਤ ਸਥਾਨ ਬਣਾ ਸਕਦੇ ਹਾਂ ਜਾਂ ਨਹੀਂ।

Sanjeev

This news is Content Editor Sanjeev