ਇਟਲੀ ’ਚ ਹੋ ਰਹੀ ਹੈ ਘਰਾਂ ਦੀ ਨੀਲਾਮੀ, ਸਿਰਫ 87 ਰੁਪਏ ਤੋਂ ਸ਼ੁਰੂ ਹੋਵੇਗੀ ਬੋਲੀ (ਤਸਵੀਰਾਂ)

10/28/2020 12:09:44 AM

ਰੋਮ-ਇਸ ਦੁਨੀਆ ’ਚ ਤਮਾਮ ਲੋਕਾਂ ਲਈ ਆਪਣਾ ਇਕ ਘਰ ਹੋਣਾ ਸਭ ਤੋਂ ਵੱਡਾ ਸਪਨਾ ਹੁੰਦਾ ਹੈ ਪਰ ਕਈ ਲੋਕਾਂ ਦਾ ਇਹ ਸਪਨਾ ਘਰਾਂ ਦੀਆਂ ਉੱਚੀਆਂ ਕੀਮਤਾਂ ਦੇ ਚੱਲਦੇ ਪੂਰਾ ਨਹੀਂ ਹੋ ਪਾਂਦਾ। ਪਰ ਜੇਕਰ ਤੁਹਾਨੂੰ ਪਤਾ ਚੱਲੇ ਕਿ ਕਿਸੇ ਸ਼ਹਿਰ ’ਚ ਘਰਾਂ ਦੀ ਨੀਲਾਮੀ ਹੋ ਰਹੀ ਹੈ ਅਤੇ ਸ਼ੁਰੂਆਤੀ ਬੋਲੀ ਸਿਰਫ 87 ਰੁਪਏ ਹੈ ਤਾਂ ਤੁਸੀਂ ਕੀ ਕਰੋਗੇ? ਜੀ ਹਾਂ, ਇਹ ਪੂਰੀ ਤਰ੍ਹਾਂ ਸੱਚ ਹੈ।

ਇਟਲੀ ਦੇ ਸਿਸਿਲੇ ’ਚ ਸਥਿਤ ਇਕ ਕਸਬੇ ਸਲੇਮੀ ’ਚ ਅਜਿਹੇ ਘਰਾਂ ਨੂੰ ਨੀਲਾਮ ਕੀਤਾ ਜਾ ਰਿਹਾ ਹੈ ਜਿਨ੍ਹਾਂ ’ਚ ਹੁਣ ਕੋਈ ਨਹੀਂ ਰਹਿੰਦਾ ਅਤੇ ਇਨ੍ਹਾਂ ਦੀ ਬੋਲੀ ਇਕ ਯੂਰੋ (ਲਗਭਗ 87 ਰੁਪਏ) ਤੋਂ ਸ਼ੁਰੂ ਹੋ ਰਹੀ ਹੈ।

ਸਲੇਮੀ ਦੇ ਮੇਅਰ ਡੇਮੋਨਿਕੀ ਵੇਨੁਟੀ ਨੇ ਇਸ ਦੇ ਬਾਰੇ ’ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਸਬੇ ਨੂੰ ਫਿਰ ਤੋਂ ਪਹਿਲਾਂ ਹੀ ਤਰ੍ਹਾਂ ਆਬਾਦ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਇਥੇ ਦੇ ਲੋਕ ਲਗਾਤਾਰ ਇਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਵੱਸਦੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ 1968 ’ਚ ਆਏ ਭੂਚਾਲ ਤੋਂ ਬਾਅਦ ਕਸਬੇ ਦੇ ਲਗਭਗ 4000 ਲੋਕ ਕਿਤੇ ਹੋਰ ਜੇ ਕੇ ਵੱਸ ਗਏ। ਵੇਨੁਟੀ ਨੇ ਕਿਹਾ ਕਿ ਇਹ ਸਾਰੇ ਘਰ ਸਿਟੀ ਕਾਊਂਸਿਲ ਦੇ ਹਨ ਇਸ ਲਈ ਇਨ੍ਹਾਂ ਦੀ ਵਿਕਰੀ ਕਾਫੀ ਤੇਜ਼ੀ ਨਾਲ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨੀਲਾਮੀ ਤੋਂ ਪਹਿਲਾਂ ਪੂਰੇ ਇਲਾਕੇ ਦੇ ਇਨਫਰਾਸਟਰਕਚਰ ਨੂੰ ਦੁਰੂਸਤ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਜਾਣਾ ਹੈ।

‘ਨੀਲਾਮੀ ਤੋਂ ਪਹਿਲਾਂ ਸਾਰੀ ਵਿਵਸਥਾ ਹੋਵੇਗੀ ਠੀਕ’
ਮੇਅਰ ਨੇ ਕਿਹਾ ਕਿ ਪੂਰੇ ਇਲਾਕੇ ’ਚ ਬਿਜਲੀ ਅਤੇ ਸੀਵਰੇਜ ਲਾਈਨ ਨੂੰ ਠੀਕ ਕੀਤਾ ਜਾਵੇਗਾ ਅਤੇ ਨਾਲ ਹੀ ਸੜਕਾਂ ਦੀ ਵੀ ਮੁਰੰਮਤ ਕੀਤੀ ਜਾਵੇਗੀ। ਵੇਨੁਟੀ ਨੇ ਕਿਹਾ ਕਿ ਅਸੀਂ ਪਿਛਲੇ ਸਾਲਾਂ ਤੋਂ ਇਸ ਪਲਾਨ ’ਤੇ ਕੰਮ ਕਰ ਰਹੇ ਸੀ ਪਰ ਕੋਰੋਨਾ ਦੇ ਚੱਲਦੇ ਇਸ ’ਤੇ ਥੋੜਾ ਅਸਰ ਪਿਆ।

ਦੱਸ ਦੇਈਏ ਕਿ ਸਿਸਿਲੇ ਕੋਰੋਨਾ ਵਾਇਰਸ ਤੋਂ ਕਾਫੀ ਬਾਅਦ ’ਚ ਪ੍ਰਭਾਵਿਤ ਹੋਇਆ ਜਦਕਿ ਕਾਫੀ ਪਹਿਲੇ ਹੀ ਇਸ ਮਹਾਮਾਰੀ ਦੀ ਲਪੇਟ ’ਚ ਆ ਚੁੱਕਿਆ ਸੀ। ਮੇਅਰ ਨੇ ਕਿਹਾ ਕਿ ਨੀਲਾਮੀ ’ਚ ਹਿੱਸਾ ਲੈਣ ਵਾਲਿਆਂ ਨੂੰ ਸ਼ਹਿਰ ਆਉਣ ਦੀ ਜ਼ਰੂਰਤ ਨਹੀਂ ਹੈ ਪਰ ਉਨ੍ਹਾਂ ਨੂੰ ਇਕ ਪਲਾਨ ਸਬਮਿਟ ਕਰਨਾ ਹੋਵੇਗਾ ਕਿ ਉਹ ਇਨ੍ਹਾਂ ਮਕਾਨਾਂ ਦੀ ਮੁਰੰਮਤ ਕਿਸ ਤਰ੍ਹਾਂ ਨਾਲ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਤਾ ਚੱਲੇਗਾ ਕਿ ਖਰੀਦਦਾਰ ਸੱਚ ’ਚ ਇਥੇ ਪ੍ਰਾਪਟੀ ਨੂੰ ਲੈ ਸੀਰੀਅਸ ਹੈ ਜਾਂ ਨਹੀਂ।

Karan Kumar

This news is Content Editor Karan Kumar