ਯੂਰਪ ਦਾ ਵਿਸ਼ਾਲ "ਮਾਂ ਭਗਵਤੀ ਜਾਗਰਣ" ਬੋਰਗੋ ਹਰਮਾਦਾ ਵਿਖੇ 14 ਅਗਸਤ ਨੂੰ

08/14/2022 4:14:07 PM

ਰੋਮ (ਕੈਂਥ) ਇਟਲੀ ਵਿੱਚ ਭਾਰਤੀ ਲੋਕਾਂ ਨੇ ਜਿੱਥੇ ਸਖ਼ਤ ਮਿਹਨਤ ਮੁਸ਼ਕਤ ਨਾਲ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ ਉੱਥੇ ਹੀ ਹਰ ਸਾਲ ਅਨੇਕਾਂ ਅਜਿਹੇ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ ਜਿਹੜੇ ਕਿ ਸਰਬੱਤ ਦੇ ਭਲੇ ਲਈ ਹੀ ਹੁੰਦੇ ਹਨ।ਅਜਿਹਾ ਹੀ ਵਿਸ਼ਾਲ ਧਾਰਮਿਕ ਸਮਾਗਮ ਹੈ ਇਟਲੀ ਦੇ ਲਾਸੀਓ ਸੂਬੇ ਦੇ ਪ੍ਰਸਿੱਧ ਹਿੰਦੂ ਮੰਦਿਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦਾ "ਮਾਂ ਭਗਵਤੀ ਜਾਗਰਣ" ਜਿਹੜਾ ਕਿ ਕੋਵਿਡ-19 ਕਾਰਨ ਪਿਛਲੇ ਸਾਲਾਂ ਵਿੱਚ ਕਰਵਾਇਆ ਨਹੀਂ ਜਾ ਸਕਿਆ ਪਰ ਇਸ ਵਾਰ ਮਹਾਂਮਾਈ ਦੀ ਭਰਪੂਰ ਕਿਰਪਾ ਨਾਲ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ 6ਵਾਂ "ਮਾਂ ਭਗਵਤੀ ਜਾਗਰਣ"14 ਅਗਸਤ ਦਿਨ ਐਤਵਾਰ 2022 ਨੂੰ ਸ਼ਾਮ ਨੂੰ ਕਰਵਾਇਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਸੁਪਰੀਮ ਸਿੱਖ ਸੁਸਾਇਟੀ ਬੀਬੀਆਂ ਨੂੰ ਕਮਾਨ ਦੇਣ ਵਾਲੀ ਬਣੀ ਦੁਨੀਆ ਦੀ ਪਹਿਲੀ ਸਿੱਖ ਸੰਸਥਾ

ਯੂਰਪ ਦੇ ਸਭ ਤੋਂ ਵਿਸ਼ਾਲ ਇਸ ਮਾਂ ਭਗਵਤੀ ਜਾਗਰਣ ਵਿੱਚ ਯੂਰਪ ਦੇ ਹੀ ਨਹੀਂ ਸਗੋਂ ਭਾਰਤ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਵੀ ਮਾਤਾ ਰਾਣੀ ਦੇ ਦਰਬਾਰ ਆਪਣੀ ਸ਼ਰਧਾ ਭਰਪੂਰ ਹਾਜ਼ਰੀ ਲਗਵਾਉਣ ਆ ਰਹੀਆਂ ਹਨ।ਇਹਨਾਂ ਵਿੱਚ ਪੰਜਾਬ ਤੋਂ ਪ੍ਰਸਿੱਧ ਨੰਬਰ ਵਨ ਦੋਗਾਣਾ ਜੋੜੀ ਲੱਖਾ ਨਾਜ ਤੇ ਇਟਲੀ ਵਿਨੇਸ਼ੀਆ ਤੋਂ ਪ੍ਰੀਤੀ ਗੁਰਾਇਆ ਦਾ ਨਾਮ ਜ਼ਿਕਰਯੋਗ ਹੈ ਜੋ ਕਿ ਆਪਣੀ ਬੁਲੰਦ ਤੇ ਸੁਰੀਲੀ ਆਵਾਜ਼ ਵਿੱਚ ਮਾਤਾ ਰਾਣੀ ਦੀਆਂ ਸਾਰੀ ਰਾਤ ਭੇਂਟਾਂ ਸੰਗਤ ਨੂੰ ਸੁਣਾਕੇ ਭਗਤੀ ਰਸ ਵਿੱਚ ਝੂਮਣ ਲਗਾਉਣਗੇ।ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਇਟਲੀ ਦੀਆਂ ਸਭ ਸੰਗਤਾਂ ਨੂੰ ਇਸ ਮਹਾਂ ਮਾਂ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਭਾਗਾਂ ਭਰਿਆ ਸਮਾਂ ਮੁੱਕਦਰਾਂ ਨਾਲ ਹੀ ਮਿਲ ਦਾ ਹੈ ਜਿਸ ਦਾ ਸਭ ਸੰਗਤ ਨੂੰ ਪੂਰਾ ਲਾਹਾ ਲੈਣਾ ਚਾਹੀਦਾ ਹੈ।ਇਸ ਮੌਕੇ ਮਾਤਾ ਰਾਣੀ ਦੇ ਅਤੁੱਟ ਭੰਡਾਰੇ ਵਰਤਾਏ ਜਾਣਗੇ।ਜਾਗਰਣ ਵਿੱਚ ਮਹਾਂਮਾਈ ਦੇ ਜਾਗਰਣ ਦੀ ਜੋਤ ਮੰਦਿਰ ਦੇ ਪੁਜਾਰੀ ਪੰਡਤ ਸੁਨੀਲ ਸ਼ਾਸ਼ਤਰੀ ਵੱਲੋਂ ਪ੍ਰਚੰਡ ਕੀਤੀ ਜਾਵੇਗੀ।

Vandana

This news is Content Editor Vandana