ਸਿਆਸੀ ਵਿਗਿਆਪਨਾਂ ਨੂੰ ਸੀਮਤ ਕਰੇਗਾ ਯੂਰਪੀਨ ਯੂਨੀਅਨ

11/25/2021 7:52:19 PM

ਬ੍ਰਸੇਲਸ-ਯੂਰਪੀਨ ਯੂਨੀਅਨ (ਈ.ਯੂ.) ਨੇ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਿਆਸੀ ਵਿਗਿਆਨਾਂ ਦੀ ਦੁਰਵਰਤੋਂ 'ਤੇ ਚਿੰਤਾ ਜਤਾਉਂਦੇ ਹੋਏ ਵੀਰਵਾਰ ਨੂੰ ਲੋਕਾਂ ਨੂੰ ਇਹ ਸਮਝਣ 'ਚ ਮਦਦ ਲਈ ਯੋਜਨਾਵਾਂ ਜਾਰੀ ਕੀਤੀਆਂ ਕਿ ਉਹ ਕਦੋਂ ਤੋਂ ਅਜਿਹੇ ਵਿਗਿਆਪਨ ਆਨਲਾਈਨ ਦੇਖ ਰਹੇ ਹਨ ਅਤੇ ਉਨ੍ਹਾਂ ਦੇ ਲਈ ਕੌਣ ਜ਼ਿੰਮੇਵਾਰ ਹੈ। ਇਨ੍ਹਾਂ ਪ੍ਰਸਤਾਵਾਂ ਦਾ ਮਕਸੱਦ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਜਾਂ ਰਾਏਸ਼ੁਮਾਰੀ ਨੂੰ ਯਕੀਨੀ ਬਣਾਉਣਾ ਹੈ।

ਇਹ ਵੀ ਪੜ੍ਹੋ :ਪ੍ਰਵਾਸੀਆਂ ਦੀ ਮੌਤ ਤੋਂ ਬਾਅਦ ਫਰਾਂਸ ਨੇ ਯੂਰਪੀਨ ਦੇਸ਼ਾਂ ਤੋਂ ਗੈਰ-ਕਾਨੂੰਨੀ ਪ੍ਰਵਾਸ ਰੋਕਣ ਦੀ ਕੀਤੀ ਅਪੀਲ

ਇਨ੍ਹਾਂ ਪ੍ਰਸਤਾਵਾਂ 'ਚ ਵੱਡੀ ਗਿਣਤੀ 'ਚ ਦਰਸ਼ਕਾਂ ਤੱਕ ਪਹੁੰਚਣ ਲਈ ਵਰਤੋਂ ਕੀਤੀਆਂ ਜਾਣ ਵਾਲੀਆਂ ਤਕਨੀਕਾਂ 'ਤੇ ਵੀ ਪਾਬੰਦੀ ਲਾਉਣ ਦੀ ਗੱਲ ਕੀਤੀ ਗਈ ਹੈ, ਜੇਕਰ ਉਹ ਕਿਸੇ ਨਾਗਰਿਕ ਦੀ ਇਜਾਜ਼ਤ ਦੇ ਬਿਨਾਂ ਜਾਤੀ ਮੂਲ, ਧਾਰਮਿਕ ਆਸਥਾ ਵਰਗੇ ਸੰਵੇਦਨਸ਼ੀਲ ਵਿਅਕਤੀਗਤ ਜਾਣਕਾਰੀ ਦੀ ਵਰਤੋਂ ਕਰਦੇ ਹਨ। ਯੂਰਪੀਨ ਕਮਿਸ਼ਨ ਦੀ ਉਪ-ਪ੍ਰਧਾਨ ਵੇਰਾ ਯੋਰੋਵਾ ਨੇ ਕਿਹਾ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕੋਈ ਵਿਗਿਆਪਨ ਕਿਉਂ ਦੇਖ ਰਹੇ ਹਨ, ਇਸ ਵਿਗਿਆਪਨ ਲਈ ਕਿਸੇ ਨੇ ਅਤੇ ਕਿੰਨਾ ਭੁਗਤਾਨ ਕੀਤਾ।

ਇਹ ਵੀ ਪੜ੍ਹੋ : ਯੂਰਪ 'ਚ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋਇਆ 11 ਫੀਸਦੀ ਵਾਧਾ : WHO

ਨਵੀਆਂ ਤਕਨੀਕਾਂ ਮੁਕਤੀ ਲਈ ਔਜ਼ਾਰ ਹੋਣੇ ਚਾਹੀਦੇ ਹਨ, ਹੇਰਾਫੇਰੀ ਲਈ ਨਹੀਂ। ਯੂਰਪੀਨ ਯੂਨੀਅਨ ਦੀ ਕਾਰਜਕਾਰੀ ਬ੍ਰਾਂਚ, ਕਮਿਸ਼ਨ ਨੂੰ ਉਮੀਦ ਹੈ ਕਿ ਯੂਰਪੀਨ ਸੰਸਦ ਅਤੇ 27 ਮੈਂਬਰ ਦੇਸ਼ 2023 ਤੱਕ ਰਾਸ਼ਟਰੀ ਕਾਨੂੰਨ 'ਚ ਪ੍ਰਤਸਾਵਾਂ 'ਤੇ ਚਰਚਾ ਕਰ ਉਸ ਦਾ ਸਮਰਥਨ ਕਰਨਗੇ। ਇਸ ਦਾ ਪਾਲਣ ਨਾ ਕਰਨ 'ਤੇ ਸਿਆਸੀ ਦਲਾਂ, ਸੰਗਠਨਾਂ ਅਤੇ ਕੰਪਨੀਆਂ ਨੂੰ ਜੁਰਮਾਨਾ ਭਰਨਾ ਪਵੇਗਾ। ਯੋਜਨਾ ਮੁਤਾਬਕ ਸਿਆਸੀ ਵਿਗਿਆਪਨਾਂ ਨੂੰ ਸਪੱਸ਼ਟ ਕਰਨਾ ਹੋਵੇਗਾ ਅਤੇ ਸਪਾਂਸਰ ਦੇ ਨਾਂ ਨੂੰ ਪ੍ਰਮੱਖਤਾ ਨਾਲ ਪ੍ਰਦਰਸ਼ਿਤ ਕਰਨਾ ਹੋਵੇਗਾ ਅਤੇ ਇਹ ਦੱਸਣਾ ਹੋਵੇਗਾ ਕਿ ਵਿਗਿਆਪਨ ਦੀ ਲਾਗਤ ਕਿੰਨੀ ਹੈ ਅਤੇ ਇਸ ਦੇ ਲਈ ਪੈਸੇ ਕਿਥੋਂ ਆਉਣਗੇ।

ਇਹ ਵੀ ਪੜ੍ਹੋ : ਬ੍ਰਿਟੇਨ : ਸੰਸਦ 'ਚ ਬੱਚਿਆਂ ਨੂੰ ਲਿਆਉਣ 'ਤੇ ਪਾਬੰਦੀ ਲਾਏ ਜਾਣ ਕਾਰਨ ਸੰਸਦ ਮੈਂਬਰ ਨਾਰਾਜ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar