ਈ.ਯੂ. ਮੁਖੀ ਨੇ ਬ੍ਰਿਟੇਨ ਨੂੰ ਯਾਦ ਕਰਵਾਇਆ ਵੱਖ ਹੋਣ ''ਚ ਕੋਈ ਤਾਕਤ ਨਹੀਂ

01/31/2020 6:59:41 PM

ਬ੍ਰਸੇਲਸ (ਏ.ਐਫ.ਪੀ.)- ਯੂਰਪੀ ਸੰਘ (ਈ.ਯੂ.) ਦੇ ਤਿੰਨ ਚੋਟੀ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਕ ਮੀਟਿੰਗ ਵਿਚ ਆਪਣੇ ਸਮੂਹ ਲਈ ਨਵੀਂ ਸਵੇਰ ਦਾ ਵਾਅਦਾ ਕਰਦੇ ਹੋਏ ਬ੍ਰਿਟੇਨ ਨੂੰ ਸੁਚੇਤ ਕੀਤਾ ਹੈ ਕਿ ਯੂਰਪੀ ਸੰਘ ਤੋਂ ਵੱਖ ਹੋਣ (ਬ੍ਰੈਗਜ਼ਿਟ) ਤੋਂ ਬਾਅਦ ਉਹ ਬਿਹਤਰ ਲਾਭ ਗੁਆ ਦੇਵੇਗਾ।

ਯੂਰਪੀ ਸੰਘ ਕਮਿਸ਼ਨ ਦੀ ਪ੍ਰਧਾਨਗੀ ਉਰਸੁਲਾ ਵੋਨ ਡੇਰ ਲੇਅਨ ਨੇ ਕਿਹਾ ਕਿ ਅਸੀਂ ਬ੍ਰਿਟੇਨ ਦੇ ਨਾਲ ਜਿਵੇਂ-ਤਿਵੇਂ ਬਿਹਤਰ ਸਬੰਧ ਚਾਹੁੰਦੇ ਹਾਂ ਪਰ ਇਹ ਇਕ ਮੈਂਬਰ ਵਜੋਂ ਜਿੰਨ ਚੰਗੇ ਕਦੇ ਨਹੀਂ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਸੰਘ ਨੂੰ ਰਾਜਨੀਤਕ ਜ਼ੋਰ ਮਿਲਿਆ ਹੈ ਅਤੇ ਇਹ ਸੰਸਾਰਕ ਆਰਥਿਕ ਸ਼ਕਤੀ ਬਣ ਗਿਆ ਹੈ। ਸਾਡੇ ਤਜ਼ੁਰਬੇ ਨੇ ਸਾਨੂੰ ਸਿਖਾਇਆ ਹੈ ਕਿ ਤਾਕਤ ਵਖਰੇਵੇਂ ਵਿਚ ਨਹੀਂ ਸਗੋਂ ਸਾਡੀ ਅਨੋਖੀ ਏਕਤਾ ਵਿਚ ਹੈ।

Sunny Mehra

This news is Content Editor Sunny Mehra