ਯੂਰਪੀ ਸੰਘ ਨੂੰ ਮਿਲਣੀ ਚਾਹੀਦੀ ਹੈ ਟੈਕਸ ਤੋਂ 'ਪੂਰੀ ਛੋਟ' : ਮੇਅਰ

04/22/2018 4:41:00 AM

ਵਾਸ਼ਿੰਗਟਨ — ਫਰਾਂਸ ਦੇ ਵਿੱਤ ਮੰਤਰੀ ਬੂਰਨੋ ਲੇਅ ਮੇਅਰ ਨੇ ਕਿਹਾ ਕਿ ਚੀਨ ਦੇ ਨਾਲ ਵਪਾਰ ਅਤੇ ਵਾਸ਼ਿੰਗਟਨ ਦੇ ਨਾਲ ਕੰਮ ਕਰਨ ਲਈ ਅਮਰੀਕਾ ਵੱਲੋਂ ਐਲਾਨ ਇਸਪਾਤ ਅਤੇ ਐਲੂਮੀਨੀਅਮ ਟੈਕਸ ਤੋਂ ਯੂਰਪੀ ਸੰਘ ਨੂੰ ਛੋਟ ਦਿੱਤੀ ਜਾਣੀ ਚਾਹੀਦੀ ਹੈ। ਮੇਅਰ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਅਤੇ ਵਿਸ਼ਲ ਬੈਂਕ ਦੀਆਂ ਬੈਠਕਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ, 'ਅਸੀਂ ਯੂਰਪੀ ਸੰਘ ਅਤੇ ਅਮਰੀਕਾ ਦੇ ਕਰੀਬੀ ਸਹਿਯੋਗੀ ਹਾਂ। ਉਨ੍ਹਾਂ ਨੇ ਕਿਹਾ, 'ਜੇਕਰ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਉਸ ਖਤਰੇ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ।'
ਜੇਕਰ ਅਸੀਂ ਵਪਾਰ ਨੂੰ ਅੱਗੇ ਵਧਾਉਣਾ ਹੈ, ਤਾਂ ਅਸੀਂ ਚੀਨ ਦੇ ਨਾਲ ਨਵੇਂ ਰਿਸ਼ਤੇ ਬਣਾਉਣੇ ਹੋਣਗੇ, ਕਿਉਂਕਿ ਅਸੀਂ ਦੋਵੇਂ ਚੀਨ ਨੂੰ ਇਕ ਨਵੇਂ ਬਹੁ-ਪੱਥੀ ਵਿਵਸਥਾ 'ਚ ਸ਼ਾਮਲ ਕਰਨਾ ਚਾਹੁੰਦੇ ਹਾਂ। ਅਮਰੀਕੀ ਰਾਸ਼ਟਰਪਤੀ ਡੋਨਲਾਡ ਟਰੰਪ ਨੇ ਪਿਛਲੇ ਮਹੀਨੇ ਇਸਪਾਤ ਦੀ ਬਰਾਮਦ 'ਤੇ 25 ਫੀਸਦੀ ਟੈਕਸ ਅਤੇ ਐਲੂਮੀਨੀਅਮ ਦੀ ਬਰਾਮਦ 'ਤੇ 10 ਫੀਸਦੀ ਟੈਕਸ ਲਾਉਣ ਦਾ ਐਲਾਨ ਕੀਤਾ। ਜਿਹੜਾ ਅੰਤਰਰਾਸ਼ਟਰੀ ਮੁਕਾਬਲੇ ਲਈ ਅਣਉਚਿਤ ਹੈ। ਮੇਅਰ ਨੇ ਕਿਹਾ ਕਿ ਯੂਰਪੀ ਸੰਘ ਨੂੰ ਟੈਕਸ ਤੋਂ ਸਥਾਈ ਅਤੇ ਪੂਰੀ ਛੋਟ ਮਿਲਣੀ ਚਾਹੀਦੀ ਹੈ।