ਯੂਰਪੀਨ ਯੂਨੀਅਨ ਦੇ ਨੇਤਾ ਸਰਹੱਦ ਖੋਲ੍ਹਣ ਲਈ ਸਹਿਮਤ ਪਰ ਦੌਰੇ ਸੀਮਤ ਕਰਨ ''ਤੇ ਦਿੱਤਾ ਜ਼ੋਰ

01/22/2021 9:37:32 PM

ਬ੍ਰਸਲਜ਼ - ਯੂਰਪੀਨ ਯੂਨੀਅਨ (ਈ.ਯੂ.) ਦੇ ਨੇਤਾ ਵੀਡੀਓ ਕਾਨਫਰੰਸਿੰਗ ਰਾਹੀਂ ਹੋਏ ਸੰਮੇਲਨ ਵਿਚ ਸਰਹੱਦਾਂ ਨੂੰ ਖੋਲ੍ਹੀ ਰੱਖਣ 'ਤੇ ਸਹਿਮਤ ਹੋਏ ਪਰ ਨਾਲ ਹੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਵਾਧੇ 'ਤੇ ਰੋਕਥਾਮ ਲਈ ਹੋਰ ਉਪਾਅ ਕਰਨ 'ਤੇ ਜ਼ੋਰ ਦਿੱਤਾ। ਈ.ਯੂ. ਦੇ ਇਕ ਚੋਟੀ ਦੇ ਰੋਗ ਕੰਟਰੋਲ ਅਧਿਕਾਰੀ ਨੇ ਦੱਸਿਆ ਕਿ ਹਸਪਤਾਲਾਂ ਵਿਚ ਕੋਵਿਡ ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਅਤੇ ਮੌਤਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ।

ਇਹ ਵੀ ਪੜ੍ਹੋ -ਇਸਲਾਮਿਕ ਸਟੇਟ ਨੇ ਲਈ ਬਗਦਾਦ ’ਚ ਹੋਏ ਦੋ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ

ਵਾਇਰਸ ਵਿਚ ਤਬਦੀਲੀ ਪਿੱਛੋਂ ਇਸ ਦੇ ਨਵੇਂ ਰੂਪਾਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਈ.ਯੂ. ਦੇ 27 ਆਗੂਆਂ ਨੇ ਗੈਰ ਜ਼ਰੂਰੀ ਦੌਰਿਆਂ ਨੂੰ ਸੀਮਤ ਕਰਨ, ਵਾਇਰਸ ਵਿਚ ਤਬਦੀਲੀ 'ਤੇ ਨਜ਼ਰ ਰੱਖਣ ਅਤੇ ਲਾਕਡਾਊਨ ਵਰਗੀਆਂ ਪਾਬੰਦੀਆਂ 'ਤੇ ਜ਼ੋਰ ਦਿੱਤਾ। ਇਨ੍ਹਾਂ ਆਗੂਆਂ ਨੇ ਸਮੁੱਚੇ ਈ.ਯੂ. ਵਿਚ ਇਨਫੈਕਸ਼ਨ ਕਾਰਣ ਹੋ ਰਹੀਆਂ ਮੌਤਾਂ 'ਤੇ ਚਿੰਤਾ ਪ੍ਰਗਟਾਈ। ਨਾਲ ਹੀ ਗੈਰ ਜ਼ਰੂਰੀ ਦੌਰਿਆਂ 'ਤੇ ਪਾਬੰਦੀ ਲਾਈ ਜਾਵੇ ਜਾਂ ਨਹੀਂ, ਇਸ ਬਾਰੇ ਤੁਰੰਤ ਸਹਿਮਤੀ ਨਹੀਂ ਹੋਈ।

ਇਹ ਵੀ ਪੜ੍ਹੋ -ਭਾਰਤ ’ਚ ਇਸ ਮਹੀਨੇ ਰੂਸੀ ਵੈਕਸੀਨ Sputnik V ਨੂੰ ਮਿਲ ਸਕਦੀ ਹੈ ਮਨਜ਼ੂਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar