ਲਾਹੌਰ ਅਜਾਇਬ ਘਰ ’ਚ ਸਿੱਖ ਧਰਮ ਅਤੇ ਸਿੱਖ ਸ਼ਾਸਕਾਂ ਸਬੰਧੀ ਨਵੀਂ 'ਸਿੱਖ ਗੈਲਰੀ' ਦੀ ਸਥਾਪਨਾ

06/06/2022 4:03:22 PM

ਗੁਰਦਾਸਪੁਰ/ਲਾਹੌਰ (ਵਿਨੋਦ): ਪਾਕਿਸਤਾਨ ਦੇ ਰਾਜ ਪੰਜਾਬ ਦੇ ਇਤਿਹਾਸਿਕ ਸ਼ਹਿਰ ਲਾਹੌਰ ਦੇ ਅਜਾਇਬ ਘਰ ਵਿਚ ਸਿੱਖ ਧਰਮ ਅਤੇ ਸਿੱਖ ਸ਼ਾਸਕਾਂ ਦੇ ਸ਼ਾਸ਼ਨਕਾਲ ਸਬੰਧੀ ਦੁਰਲੱਭ ਕਲਾਕ੍ਰਿਤੀਆਂ, ਪੇਂਟਿੰਗ, ਹਸਤ ਲਿਖਤ ਪੰਜਾਬ ਦੀਆਂ ਕਿਤਾਬਾਂ, ਫਰਨੀਚਰ ਆਦਿ ਨੂੰ ਸੰਭਾਲਣ ਅਤੇ ਪੇਸ਼ ਕਰਨ ਦੇ ਲਈ 'ਸਿੱਖ ਗੈਲਰੀ' ਨਾਮ ਨਾਲ ਇਕ ਨਵੀਂ ਗੈਲਰੀ ਦੀ ਸਥਾਪਨਾ ਕੀਤੀ ਗਈ।ਸੂਤਰਾਂ ਅਨੁਸਾਰ ਲਾਹੌਰ ’ਚ ਜੋ ਪਹਿਲਾ ਅਜਾਇਬ ਘਰ ਹੈ, ਉਸ ਦੀ ਗੈਲਰੀ ਵਿਚ ਬਹੁਤ ਘੱਟ ਵਸਤੂਆਂ ਪੇਸ਼ ਕੀਤੀਆਂ ਜਾਂਦੀਆਂ ਹਨ ਪਰ ਹੁਣ ਸਿੱਖ ਸ਼ਾਸਨਕਾਲ ਤੇ ਸਿੱਖ ਧਰਮ ਨਾਲ ਸਬੰਧਿਤ ਪੁਰਾਤਨ ਵਸਤੂਆਂ ਨੂੰ ਪੇਸ਼ ਕਰਨ ਦੇ ਲਈ ਇਕ ਅਲੱਗ ਤੋਂ ਗੈਲਰੀ ਸਥਾਪਤ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿ 'ਚ ਸਿੱਖ ਭਾਈਚਾਰੇ ਦੀ ਵੱਡੀ ਪਹਿਲ, ਗੁਰਬਾਣੀ ਸਿਖਾਉਣ ਵਾਲੇ ਪਹਿਲੇ ਧਾਰਮਿਕ ਸਕੂਲ ਦੀ ਰੱਖੀ ਨੀਂਹ

ਸੂਤਰਾਂ ਅਨੁਸਾਰ ਲਾਹੌਰ ਅਜਾਇਬ ਘਰ ’ਚ ਜ਼ਿਆਦਾਤਰ ਸਿੱਖ ਸੰਗ੍ਰਹਿ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਹੈ, ਜਿਸ ਨੇ 1799 ਵਿਚ ਉਪ ਮਹਾਦੀਪ ਵਿਚ ਸਿੱਖ ਸ਼ਾਸ਼ਨ ਦੀ ਸਥਾਪਨਾ ਕੀਤੀ। ਉਦੋਂ ਉਨ੍ਹਾਂ ਨੇ ਲਾਹੌਰ ’ਤੇ ਕਬਜ਼ਾ ਕੀਤਾ ਅਤੇ 1849 ਤੱਕ ਸ਼ਾਸਨ ਕੀਤਾ। ਉਹ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਪ੍ਰਸਿੱਧ ਹੋਵੇ। ਲਾਹੌਰ ਆਜਾਇਬ ਘਰ ’ਚ ਹੁਣ ਸਿੱਖ ਧਰਮ ਨਾਲ ਸਬੰਧਿਤ ਪੇਂਟਿੰਗ, ਹਸਤ ਲਿਖਤ ਕਿਤਾਬਾਂ, ਹਸਤ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਹੀ ਦਰਬਾਰ ਦੇ ਅਧਿਕਾਰਿਤ ਦਸਤਾਵੇਜ਼, ਸ਼ਾਹੀ ਹੁਕਮ, ਪਹਿਰਾਵੇ, ਸੋਨੇ ਦੇ ਹੱਥ ਵਾਲੀ ਤਲਵਾਰ, ਬਾਲੇ ਸਮੇਤ ਹੋਰ ਹਥਿਆਰ, ਮਹਾਰਾਜ ਦੀ ਸ਼ਾਨਦਾਰ ਕੁਰਸੀ ਸ਼ਾਮਲ ਹੈ।

ਸੂਤਰਾਂ ਅਨੁਸਾਰ ਲਾਹੌਰ ਆਜਾਇਬ ਘਰ ’ਚ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਵਿਅਕਤੀਗਤ ਸਾਮਾਨ ਵੀ ਰੱਖਿਆ ਗਿਆ ਹੈ, ਜਿਸ ਵਿਚ ਉਨ੍ਹਾਂ ਦੇ ਜੱਪ ਕਰਨ ਦੇ ਮਨਕੇ, ਇਕ ਵੱਡੀ ਕੜਾਹੀ ਅਤੇ ਮਹਾਰਾਣੀ ਜਿੰਦਾ ਦਾ ਸ਼ਾਲ ਵੀ ਸ਼ਾਮਲ ਹੈ। ਨਵੀਂ ਬਣੀ ਗੈਲਰੀ ਵਿਚ ਕੁਝ ਵਸਤੂਆਂ ਨੂੰ ਪਹਿਲੀ ਵਾਰ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਵਿਚ ਹਾਥੀ ਦੰਦ ਦਾ ਫਰਨੀਚਰ, ਲਾਹੌਰ ਦਾ ਪੁਰਾਣਾ ਨਕਸ਼ਾ, ਮਹਾਰਾਜਾ ਦਲੀਪ ਸਿੰਘ ਦੀ ਫੋਟੋ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਦੁਰਲੱਭ ਮਾਡਲ ਸ਼ਾਮਲ ਹੈ।


Vandana

Content Editor

Related News