ਫਰਾਂਸ 'ਚ ਵਿਦੇਸ਼ੀ ਇਮਾਮਾਂ ਦੀ ਐਂਟਰੀ ਬੈਨ, ਕੱਟੜਵਾਦ ਖ਼ਿਲਾਫ਼ ਮੈਕਰੋਨ ਸਰਕਾਰ ਦਾ ਵੱਡਾ ਐਲਾਨ

01/16/2024 4:28:43 PM

ਪੈਰਿਸ: ਫਰਾਂਸ ਨੇ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਇਮਾਮਾਂ ਦੇ ਦੇਸ਼ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਫਰਾਂਸ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਇਹ ਹੁਕਮ ਇਸ ਸਾਲ ਜਨਵਰੀ ਤੋਂ ਲਾਗੂ ਹੋ ਗਿਆ ਹੈ। ਇਸ ਵਿਚ ਵਿਦੇਸ਼ਾਂ ਤੋਂ ਭੁਗਤਾਨ ਲੈਣ ਵਾਲੇ ਵਿਦੇਸ਼ੀ ਇਮਾਮਾਂ ਨੂੰ ਫਰਾਂਸ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਫਰਾਂਸ ਹੁਣ ਸਥਾਨਕ ਪੱਧਰ 'ਤੇ ਇਮਾਮਾਂ ਨੂੰ ਸਿਖਲਾਈ ਦੇਵੇਗਾ। ਪਿਛਲੇ ਕੁਝ ਸਾਲਾਂ ਵਿੱਚ ਫਰਾਂਸ ਵਿੱਚ ਕੱਟੜਵਾਦ ਨੂੰ ਹੱਲਾਸ਼ੇਰੀ ਦੇਣ ਵਿੱਚ ਵਿਦੇਸ਼ੀ ਇਮਾਮਾਂ ਦੀ ਭੂਮਿਕਾ ਸਾਹਮਣੇ ਆਈ ਹੈ। ਉਦੋਂ ਤੋਂ, ਇਮੈਨੁਅਲ ਮੈਕਰੋਨ ਦੀ ਸਰਕਾਰ ਨੇ ਧਾਰਮਿਕ ਸਹਿਣਸ਼ੀਲਤਾ ਬਣਾਈ ਰੱਖਣ ਲਈ ਇਹ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਹੀ ਫਰਾਂਸ ਇਕ ਵੱਡੇ ਦੰਗੇ ਦੀ ਲਪੇਟ ਵਿਚ ਆਇਆ ਸੀ, ਜਿਸ ਲਈ ਸ਼ਰਨਾਰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਇਹ ਵੀ ਪੜ੍ਹੋ: UK 'ਚ ਭਾਰਤੀ ਮੂਲ ਦੀ ਡਾਕਟਰ ਨੂੰ ਸਕੂਲੀ ਵਿਦਿਆਰਥਣ ਨੂੰ ਦੇਣਾ ਪਵੇਗਾ 1.41 ਕਰੋੜ ਰੁਪਏ ਹਰਜਾਨਾ, ਜਾਣੋ ਵਜ੍ਹਾ

ਫ੍ਰੈਂਚ ਪ੍ਰਸਾਰਕ BFMTV ਨੇ ਰਿਪੋਰਟ ਦਿੱਤੀ ਹੈ ਕਿ 1 ਅਪ੍ਰੈਲ 2024 ਤੋਂ ਬਾਅਦ, ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ ਵਿਦੇਸ਼ੀ ਇਮਾਮ ਹੁਣ ਆਪਣੀ ਇਮੀਗ੍ਰੇਸ਼ਨ ਸਥਿਤੀ ਦੀਆਂ ਮੌਜੂਦਾ ਸ਼ਰਤਾਂ ਦੇ ਅਧੀਨ ਨਹੀਂ ਰਹਿ ਸਕਣਗੇ। ਨਵੀਂ ਨੀਤੀ ਵਿਆਪਕ ਤੌਰ 'ਤੇ ਵਿਦੇਸ਼ਾਂ ਤੋਂ ਲਗਭਗ 300 ਜਾਂ ਇਸ ਤੋਂ ਵੱਧ ਇਮਾਮਾਂ 'ਤੇ ਲਾਗੂ ਹੋਵੇਗੀ, ਜੋ ਮੁੱਖ ਰੂਪ ਤੋਂ ਅਲਜੀਰੀਆ, ਤੁਰਕੀ ਅਤੇ ਮੋਰੱਕੋ ਤੋਂ ਆਏ ਹਨ। ਨਵੀਂ ਨੀਤੀ ਦੀ ਘੋਸ਼ਣਾ ਤੁਰਕੀ ਅਤੇ ਅਲਜੀਰੀਆ ਨੂੰ ਭੇਜੀ ਗਈ ਸੀ। ਉਥੇ ਹੀ ਫਰਾਂਸ 'ਚ ਰਹਿਣ ਵਾਲੇ ਵਿਦੇਸ਼ੀ ਇਮਾਮਾਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਹੈ ਪਰ ਜੇਕਰ ਵਿਦੇਸ਼ੀ ਇਮਾਮ ਵਿਦੇਸ਼ਾਂ ਤੋਂ ਫੰਡ ਲੈਣ ਦੀ ਬਜਾਏ ਫ੍ਰੈਂਚ ਮੁਸਲਿਮ ਐਸੋਸੀਏਸ਼ਨ ਤੋਂ ਭੁਗਤਾਨ ਲੈਣਾ ਸ਼ੁਰੂ ਕਰ ਦੇਣ ਤਾਂ ਉਨ੍ਹਾਂ ਨੂੰ ਫਰਾਂਸ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 17 ਸਾਲਾ ਭਾਰਤੀ ਕੁੜੀ ਦੀ ਮੌਤ

ਹਾਲਾਂਕਿ ਇਹ ਕਾਨੂੰਨ ਉਨ੍ਹਾਂ 300 ਇਮਾਮਾਂ 'ਤੇ ਲਾਗੂ ਨਹੀਂ ਹੋਵੇਗਾ, ਜੋ ਹਰ ਸਾਲ ਰਮਜ਼ਾਨ ਦੇ ਮੌਕੇ 'ਤੇ ਫਰਾਂਸ ਦੀ ਯਾਤਰਾ ਕਰਦੇ ਹਨ। ਇਸ ਕਾਨੂੰਨ ਦਾ ਵਾਅਦਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ 2020 ਵਿੱਚ ਕੀਤਾ ਸੀ। ਉਨ੍ਹਾਂ ਨੇ ਉਦੋਂ ਫਰਾਂਸ ਵਿੱਚ ਕੱਟੜਵਾਦ ਨੂੰ ਰੋਕਣ ਲਈ ਕਈ ਉਪਾਵਾਂ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਵਿੱਚ ਹੋਰ ਪ੍ਰਸਤਾਵਾਂ ਦੇ ਨਾਲ-ਨਾਲ ਮਸਜਿਦਾਂ ਦੀ ਵਿਦੇਸ਼ੀ ਫੰਡਿੰਗ ਨੂੰ ਖ਼ਤਮ ਕਰਨਾ ਸ਼ਾਮਲ ਸੀ। ਮੈਕਰੋਨ ਨੇ ਫਰਵਰੀ 2020 ਵਿੱਚ ਇੱਕ ਭਾਸ਼ਣ ਦੌਰਾਨ "ਇਸਲਾਮਿਕ ਵੱਖਵਾਦ" 'ਤੇ ਹਮਲਾ ਕਰਦਿਆਂ ਕਿਹਾ ਕਿ ਫਰਾਂਸ ਨੂੰ ਸਭ ਤੋਂ ਵੱਧ ਆਪਣੇ ਰਿਪਬਲਿਕਨ ਮੁੱਲਾਂ ਨੂੰ ਉੱਪਰ ਬਣਾਈ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ਦੀ ਅਲਗੋਮਾ ਯੂਨੀਵਰਸਿਟੀ ਨੇ 132 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੀਤਾ ਫੇਲ੍ਹ, ਪੀੜਤਾਂ 'ਚ ਵਧੇਰੇ ਪੰਜਾਬੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry