ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੂੰ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ : ਮੇਅ

07/16/2019 10:58:04 PM

ਲੰਡਨ - ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਆਖਿਆ ਕਿ ਇੰਗਲੈਂਡ ਦੇ ਵਿਸ਼ਵ ਕੱਪ ਜਿੱਤਣ ਨਾਲ ਉਨ੍ਹਾਂ ਦਾ ਦੇਸ਼ ਦੁਬਾਰਾ ਕ੍ਰਿਕੇਟ ਵੱਲ ਆਕਰਸ਼ਿਤ ਹੋਇਆ ਹੈ। ਅਖਬਾਰ ਏਜੰਸੀ ਸ਼ਿੰਹੂਆ ਮੁਤਾਬਕ, ਮੇਅ ਨੇ ਖਿਤਾਬ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਲਈ ਸੋਮਵਾਰ ਰਾਤ 10 ਡਾਊਨਿੰਗ ਸਟ੍ਰੀਟ 'ਚ ਇਕ ਰਿਸੈਪਸ਼ਨ ਹੋਸਟ ਕੀਤੀ। ਮੇਅ ਨੇ ਕਿਹਾ ਕਿ ਸਾਰਿਆਂ ਨੇ ਮਿਲ ਕੇ ਇਕ ਬਿਹਤਰੀਨ ਥ੍ਰੀਲਰ ਪੇਸ਼ ਕੀਤਾ। ਉਹ ਮੈਚ ਸਾਡੇ ਲਈ ਸਭ ਤੋਂ ਬਿਹਤਰੀਨ ਮੁਕਾਬਲਿਆਂ 'ਚੋਂ ਇਕ ਹੈ।

ਮੇਅ ਨੇ ਇੰਗਲੈਂਡ ਦੀ ਟੀਮ ਨੂੰ ਕਿਹਾ ਕਿ ਤੁਸੀਂ ਇਕ ਅਜਿਹੀ ਟੀਮ ਹੋ ਜੋ ਆਧੁਨਿਕ ਬ੍ਰਿਟੇਨ ਦੀ ਨੁਮਾਇੰਦਗੀ ਕਰਦੀ ਹੈ ਅਤੇ ਤੁਹਾਡੀ ਤਰ੍ਹਾਂ ਵਿਸ਼ਵ ਦੀ ਕੋਈ ਟੀਮ ਨਹੀਂ ਖੇਡੀ। ਜਦੋਂ ਤੁਸੀਂ ਜ਼ਿੰਦਗੀ ਦੇ ਸਭ ਤੋਂ ਵੱਡੇ ਮੈਚ 'ਚ ਚੀਜ਼ਾਂ ਤੁਹਾਡੇ ਖਿਲਾਫ ਸੀ ਉਦੋਂ ਤੁਸੀਂ ਹਾਰ ਨਹੀਂ ਮੰਨੀ। ਇਸ ਦ੍ਰਿੜ ਸੰਕਲਪ ਅਤੇ ਅਕਸ ਨੇ ਤੁਹਾਨੂੰ ਵਿਸ਼ਵ ਜੇਤੂ ਬਣਾਇਆ ਹੈ। ਉਨ੍ਹਾਂ ਅੱਗੇ ਆਖਿਆ ਕਿ ਤੁਸੀਂ ਇਸ ਦੇਸ਼ ਨੂੰ ਦੁਬਾਰਾ ਕ੍ਰਿਕੇਟ ਵੱਲ ਆਕਰਸ਼ਿਤ ਕੀਤਾ ਹੈ। ਸਾਡੇ ਕੋਲ ਅਜਿਹੀ ਟੀਮ ਹੈ ਜਿਸ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਤਰੀਫ ਕਰਨਗੀਆਂ।

Khushdeep Jassi

This news is Content Editor Khushdeep Jassi