'ਸਾਊਥ ਵੇਲਜ਼ ਕਬੱਡੀ ਕਲੱਬ' ਇੰਗਲੈਂਡ ਦਾ ਵਫਦ ਇਟਲੀ ਪੁੱਜਾ

11/11/2017 11:05:58 AM

ਮਿਲਾਨ, (ਸਾਬੀ ਚੀਨੀਆ)—ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੀ ਭਲਾਈ ਲਈ ਵਿਦੇਸ਼ਾਂ 'ਚੋ ਵੱਸਦੇ ਖੇਡ ਪ੍ਰਮੋਟਰ ਹਮੇਸ਼ਾ ਤੱਤਪਰ ਰਹਿੰਦੇ ਖੇਡਾਂ ਦੀ ਭਲਾਈ ਲਈ ਯੋਗ ਉਪਰਾਲੇ ਕਰਦੇ ਯੋਗਦਾਨ ਪਾਉਦੇ ਰਹਿੰਦੇ ਹਨ। ਅਗਲੇ ਖੇਡ ਸੀਜ਼ਨ ਦੀਆਂ ਤਿਆਰੀਆਂ ਨੂੰ ਧਿਆਨ 'ਚ ਰੱਖਦੇ ਹੋਏ ਸਾਊਥ ਵੇਲਜ਼ ਕਬੱਡੀ ਕਲੱਬ ਸਵੈਂਸੀ ਇੰਗਲੈਡ ਦਾ ਵਿਸ਼ੇਸ਼ ਵਫਦ ਜਗਬੀਰ ਸਿੰਘ,ਤੇਜ ਚਾਹਲ,ਕੁਕੀ ਸਿੱਧਵਾਂ ਤੇ ਗੁਰਚਰਨ ਸੂਜਪੁਰ ਦੀਆ ਰੁਹਿਮਨਾਈ ਹੇਠ ਇਟਲੀ ਪੁੱਜਿਆ।
ਇੱਥੇ ਪੁੱਜਣ 'ਤੇ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਦੇ ਆਗੂਆਂ ਸੁਖਜਿੰਦਰ ਸਿੰਘ ਕਾਲਰੂ, ਪ੍ਰਮਿੰਦਰ ਸਿੰਘ ਸੂਜਾਪੁਰ,ਤੀਰਥ ਸਿੰਘ ਰਾਮ,ਬਥਖਸ਼ੀਸ਼ ਸਿੰਘ ਅਤੇ ਰੂਬੀ ਗਰੇਵਾਲ ਵਲੋਂ ਉਨ੍ਹਾਂ ਨੂੰ ਨਿੱਘੀ 'ਜੀ ਆਇਆ' ਆਖਿਆ ਗਿਆ। ਇਸ ਮੌਕੇ ਦੋਹਾਂ ਦੇਸ਼ਾਂ ਦੇ ਖੇਡ ਪ੍ਰਮੋਟਰਾਂ ਵਲੋਂ ਕਬੱਡੀ ਨਾਲ ਸਬੰਧਤ ਵਿਸ਼ਿਆ 'ਤੇ ਵਿਚਾਰ ਚਰਚਾ ਕਰਦਿਆਂ ਆਖਿਆ ਕਿ ਜੇ ਸਾਰੇ ਯੂਰਪ ਦੀਆ ਖੇਡ ਕਲੱਬਾਂ ਇਕ ਹੋ ਕੇ ਸਾਂਝੇ ਯਤਨ ਕਰਨ ਤਾ ਕਬੱਡੀ ਦਾ ਮਿਆਰ ਹੋਰ ਵੀ ਉੱਚਾ ਚੁੱਕਿਆ ਜਾ ਸਕਦਾ
ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲੱਗੇ ਖੇਡ ਸੀਜ਼ਨ ਦੌਰਾਨ ਇਟਲੀ ਤੋਂ ਇੰਗਲੈਡ ਗਏ ਖਿਡਾਰੀਆਂ ਨੇ ਆਪਣਾ ਖੇਡ ਦਾ ਪ੍ਰਦਰਸ਼ਨ ਵੇਖਿਆ ਸੀ ਜਿਸਨੂੰ ਚੰਗੀ ਸ਼ੂਰੂਆਤ ਮੰਨਿਆ ਜਾ ਰਿਹਾ ਹੈ।