ਇੰਗਲੈਂਡ ਦੇ ਲੋਕ ਲਾਕਡਾਊਨ ਦੀਆਂ ਮਾਨਣਗੇ ਇਹ ਢਿੱਲਾਂ

05/13/2020 6:23:56 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਕੀਤੇ ਨਵੇਂ ਐਲਾਨ ਅਨੁਸਾਰ ਢਿੱਲਾਂ ਦੇ ਪਹਿਲੇ ਪੜਾਅ ਵਜੋਂ ਇੰਗਲੈਂਡ ਵਿਚ ਲੋਕ ਹੁਣ ਨਵਾਂ ਘਰ ਖਰੀਦਣ ਲਈ ਘਰਾਂ ਦੀ ਦੇਖ ਦਿਖਾਈ, ਏਜੰਟਾਂ ਨਾਲ ਮੇਲ ਮਿਲਾਪ ਕਰ ਸਕਣਗੇ। ਹੁਣ ਵਿਕਰੀ ਲਈ ਜਾਇਦਾਦ ਗਾਹਕਾਂ ਨੂੰ ਦਿਖਾਈ ਜਾ ਸਕਦੀ ਹੈ। ਸਰਕਾਰ ਦਾ ਅਨੁਮਾਨ ਹੈ ਕਿ ਮਾਰਚ ਵਿੱਚ ਤਾਲਾਬੰਦੀ ਦੇ ਸ਼ੁਰੂ ਕੀਤੇ ਜਾਣ ਨਾਲ 450,000 ਤੋਂ ਵੱਧ ਲੋਕ ਘਰ ਜਾਣ ਦੀ ਆਪਣੀ ਯੋਜਨਾ ਨੂੰ ਅੱਗੇ ਨੇਪਰੇ ਚਾੜ੍ਹਨ ਵਿੱਚ ਅਸਮਰੱਥ ਰਹੇ ਹਨ।  

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਨੇ ਕੀਤਾ ਖੁਲਾਸਾ, ਕੋਵਿਡ-19 ਇੰਝ ਬਣਦਾ ਹੈ ਮੌਤ ਦਾ ਕਾਰਨ

ਅੱਜ ਦੀਆਂ ਤਬਦੀਲੀਆਂ ਹਾਊਸਿੰਗ ਮਾਰਕੀਟ ਨੂੰ ਅਨਲੌਕ ਕਰ ਦੇਣਗੀਆਂ। ਖਰੀਦਦਾਰਾਂ ਅਤੇ ਕਿਰਾਏਦਾਰਾਂ ਨੂੰ ਖਰੀਦਦਾਰੀ ਪੂਰੀ ਕਰਨ ਅਤੇ ਵਿਅਕਤੀਗਤ ਤੌਰ 'ਤੇ ਸੰਪਤੀਆਂ ਨੂੰ ਵੇਖਣ ਦੇ ਯੋਗ ਬਣਾਉਣ, ਅਸਟੇਟ ਏਜੰਟ, ਡਿਵੈਲਪਰ ਸੇਲ ਦਫਤਰਾਂ ਅਤੇ ਸ਼ੋਅ ਹੋਮਜ਼ ਨੂੰ ਦੇਖਣ ਦੀ ਆਗਿਆ ਹੋਵੇਗੀ। ਅੱਜ ਤੋਂ ਇੰਗਲੈਂਡ ਵਿੱਚ ਅਸੀਮਤ ਕਸਰਤ, ਪਾਰਕਾਂ ਵਿੱਚ ਧੁੱਪ ਦਾ ਨਜ਼ਾਰਾ ਲੈਣ ਅਤੇ ਆਪਣੇ ਹੀ ਦੁਰੇਡੇ ਰਹਿੰਦਾ ਘਰ ਦੇ ਇੱਕ ਵਿਅਕਤੀ ਨੂੰ ਮਿਲਣ ਦੀ ਇਜਾਜ਼ਤ ਇੰਗਲੈਂਡ ਵਿੱਚ ਵੀ ਦਿੱਤੀ ਜਾਏਗੀ। ਮਿਲਣ ਸਮੇਂ ਦੋ ਮੀਟਰ ਦਾ ਨਿਯਮ ਲਾਗੂ ਰਹੇਗਾ। ਗੋਲਫ ਕਲੱਬਾਂ, ਟੈਨਿਸ ਕੋਰਟਾਂ ਆਦਿ ਨੂੰ ਸਰਕਾਰ ਦੁਆਰਾ ਹਰੀ ਝੰਡੀ ਦਿੱਤੀ ਗਈ ਹੈ। ਗਾਰਡਨ ਸੈਂਟਰਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ ਬਸ਼ਰਤੇ ਉਹ ਸਖਤ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ। 
 


Vandana

Content Editor

Related News