ਇੰਗਲੈਂਡ ''ਚ ਦੁਕਾਨਾਂ ''ਚ ਮਾਸਕ ਪਹਿਨਣਾ ਹੋਵੇਗਾ ਲਾਜ਼ਮੀ

07/14/2020 10:26:48 AM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਦੀਆਂ ਦੁਕਾਨਾਂ ਅਤੇ ਸੁਪਰਮਾਰਕੀਟਾਂ ਵਿੱਚ ਖਰੀਦੋ ਫਰੋਖਤ ਕਰਨ ਵੇਲੇ ਮਾਸਕ ਪਹਿਨਣਾ ਲਾਜ਼ਮੀ ਕੀਤਾ ਜਾ ਰਿਹਾ ਹੈ। 24 ਜੁਲਾਈ ਤੋਂ ਕੋਈ ਵੀ ਗ੍ਰਾਹਕ ਜੋ ਨਵੇਂ ਨਿਯਮ ਦੀ ਪਾਲਣਾ ਨਹੀਂ ਕਰਦੇ, ਉਹਨਾਂ ਨੂੰ £100 ਤੱਕ ਦਾ ਜੁਰਮਾਨਾ ਹੋ ਸਕਦਾ ਹੈ।ਸਿਹਤ ਸਕੱਤਰ ਮੈਟ ਹੈਨਕੌਕ ਇਸ ਸੰਬੰਧੀ ਅੱਜ ਅਹਿਮ ਐਲਾਨ ਕਰ ਸਕਦੇ ਹਨ।

ਇਹ ਕਦਮ ਇੰਗਲੈਂਡ ਨੂੰ ਸਕਾਟਲੈਂਡ ਨਾਲ ਜੋੜ ਦੇਵੇਗਾ, ਜਿੱਥੇ ਇੱਕ ਹਫ਼ਤਾ ਪਹਿਲਾਂ ਦੁਕਾਨਾਂ ਵਿੱਚ ਚਿਹਰੇ ਨੂੰ ਢਕਣਾ ਲਾਜ਼ਮੀ ਕੀਤਾ ਗਿਆ ਹੈ। ਇਹ ਨਿਯਮ ਜਨ ਸਿਹਤ (ਬਿਮਾਰੀ ਨਿਯੰਤਰਣ) ਐਕਟ 1984 ਦੇ ਤਹਿਤ ਬਣਾਏ ਜਾਣਗੇ ਅਤੇ ਇਸ ਦੀ ਪਾਲਣਾ ਨਾ ਕਰਨ 'ਤੇ £100 ਦਾ ਜੁਰਮਾਨਾ ਹੋ ਸਕਦਾ ਹੈ ਪਰ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕੁਝ ਅਪਾਹਜਾਂ ਨੂੰ ਛੋਟ ਹੋਵੇਗੀ।ਇਸ ਸੰਬੰਧ ਵਿੱਚ ਲੰਡਨ ਦੇ ਮੇਅਰ ਸਾਦਿਕ ਖਾਨ, ਜੋ ਚਿਹਰੇ ਦੇ ਢਕਣ ਨੂੰ ਲਾਜ਼ਮੀ ਬਣਾਉਣ ਲਈ ਦਬਾਅ ਪਾ ਰਹੇ ਹਨ, ਨੇ ਕਿਹਾ ਕਿ ਮੰਤਰੀਆਂ ਨੂੰ 24 ਜੁਲਾਈ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੀਦਾ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਭਿਆਨਕ ਹੜ੍ਹ, 33 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ, ਚੇਤਾਵਨੀ ਜਾਰੀ

Vandana

This news is Content Editor Vandana