ਮੇਡ ਨੇ ਕੀਤਾ ਖੁਲਾਸਾ, ਮਾਈਕਲ ਛੋਟੇ ਮੁੰਡਿਆਂ ਦਾ ਯੌਨ ਸ਼ੋਸ਼ਣ ਕਰ ਬਣਾਉਂਦਾ ਸੀ ਵੀਡੀਓ

02/08/2019 5:32:33 PM

ਲੰਡਨ (ਬਿਊਰੋ)— ਪੌਪ ਸਟਾਰ ਮਾਈਕਲ ਜੈਕਸਨ ਦੀ ਸਾਬਕਾ ਹਾਊਸਕੀਪਰ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਕਾਲੇ ਸੱਚ ਬਾਰੇ ਦੱਸਿਆ। ਹਾਊਸਕੀਪਰ ਐਡ੍ਰੀਅਨ ਮੈਕਮੈਨੁਸ ਨੇ ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ ਕਿ ਮਾਈਕਲ ਮਾਨਸਿਕ ਵਿਕਾਰ ਨਾਲ ਪੀੜਤ ਸੀ ਅਤੇ ਉਨ੍ਹਾਂ ਨੂੰ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੀ ਆਦਤ ਸੀ। ਐਡ੍ਰੀਅਨ ਇਹ ਦਾਅਵਾ ਵੀ ਕਰਦੀ ਹੈ ਕਿ ਬੱਚਿਆਂ ਨਾਲ ਸਬੰਧ ਬਣਾਉਣ ਦੌਰਾਨ ਪੌਪ ਸਟਾਰ ਵੀਡੀਓ ਰਿਕਾਰਡਿੰਗ ਵੀ ਕਰਦਾ ਸੀ ਅਤੇ ਇਸ ਨੂੰ ਆਪਣੀ ਲਾਇਬ੍ਰੇਰੀ ਵਿਚ ਰੱਖਦਾ ਸੀ।

ਐਡ੍ਰੀਅਨ ਨੇ ਮਾਈਕਲ ਦੇ ਘਰ 4 ਸਾਲ ਤੱਕ ਕੰਮ ਕੀਤਾ ਸੀ। ਇੰਟਰਵਿਊ ਵਿਚ ਉਸ ਨੇ ਦੱਸਿਆ,''ਮਾਈਕਲ ਦੇ ਸ਼ਾਨਦਾਰ ਘਰ ਦੀ ਜੈਕੂਜ਼ੀ ਤੋਂ ਕਈ ਵਾਰ ਉਸ ਨੇ ਬੱਚਿਆਂ ਅਤੇ ਉਸ ਦੇ ਅੰਡਰ ਗਾਰਮੈਂਟਸ ਕੱਢੇ। ਘਰ ਦੇ ਅੰਦਰ ਕਈ ਵਾਰ ਉਸ ਨੇ ਬੱਚਿਆਂ ਨੂੰ ਬਿਨਾਂ ਕੱਪੜਿਆਂ ਦੇ ਇੱਧਰ-ਉੱਧਰ ਘੁੰਮਦੇ ਦੇਖਿਆ ਸੀ।'' ਔਰਤ ਦਾ ਦਾਅਵਾ ਹੈ ਕਿ ਮਾਈਕਲ ਦੇ ਘਰ ਇਕ ਸਮੇਂ ਵਿਚ ਘੱਟ ਉਮਰ ਦੇ ਕਈ ਮੁੰਡੇ ਰਹਿੰਦੇ ਸਨ ਅਤੇ ਉਹ ਉਨ੍ਹਾਂ ਮੁੰਡਿਆਂ ਦਾ ਸ਼ੋਸ਼ਣ ਕਰਦਾ ਸੀ। ਉਸ ਨੇ ਕਿਹਾ,''ਮਾਈਕਲ ਦੇ ਵੱਡੇ ਘਰ ਵਿਚ ਕਈ ਕਮਰੇ ਸਨ। ਮਾਈਕਲ ਉੱਥੇ ਮੌਜੂਦ ਮੁੰਡਿਆਂ ਦੇ ਹੱਥਾਂ ਨੂੰ ਚੁੰਮਦਾ ਸੀ ਅਤੇ ਫਿਰ ਉਨ੍ਹਾਂ ਨੂੰ ਕਿਸੇ ਇਕ ਕਮਰੇ ਵਿਚ ਲੈ ਜਾਂਦਾ ਸੀ। ਇਕ ਵਾਰ ਉਸ ਨੇ ਆਪਣੇ ਬੈੱਡਰੂਮ ਨੂੰ ਬੱਚਿਆਂ ਦੀਆਂ ਬਿਨਾਂ ਕੱਪੜੇ ਪਹਿਨੇ ਦੀਆਂ ਤਸਵੀਰਾਂ ਨਾਲ ਸਜਾਇਆ ਸੀ।''

ਐਡ੍ਰੀਅਨ ਨੇ ਮਾਈਕਲ ਦੇ ਅਜੀਬ ਵਿਵਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਈਕਲ ਨੂੰ ਛੋਟੇ ਮੁੰਡਿਆਂ ਦੀ ਸਨਕ ਜਿਹੀ ਸੀ। ਉਸ ਮੁਤਾਬਕ,''ਛੋਟੇ ਮੁੰਡਿਆਂ ਦੇ ਨਾਲ ਹੀ ਮਾਈਕਲ ਨੂੰ ਆਪਣੀ ਹਰੇਕ ਗਤੀਵਿਧੀ ਨੂੰ ਕੈਮਰੇ ਵਿਚ ਰਿਕਾਰਡ ਕਰਨ ਦੀ ਸਨਕ ਸੀ। ਉਸ ਦੇ ਘਰ ਕਈ ਕੈਮਰੇ ਸਨ ਅਤੇ ਕੈਮਰਿਆਂ ਦੀ ਚਾਰਜਿੰਗ ਨੂੰ ਲੈ ਕੇ ਮਾਈਕਲ ਸਾਵਧਾਨ ਰਹਿੰਦਾ ਸੀ।'' ਇੱਥੇ ਦੱਸ ਦਈਏ ਕਿ ਸਾਲ 1993 ਵਿਚ ਮਾਈਕਲ ਨੂੰ ਬੱਚਿਆਂ ਨਾਲ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਕੇਸ ਵਿਚ ਉਨ੍ਹਾਂ ਨੂੰ ਬਹੁਤ ਵੱਡੀ ਰਾਸ਼ੀ ਮੁਆਵਜ਼ੇ ਦੇ ਤੌਰ 'ਤੇ ਦੇਣੀ ਪਈ ਸੀ। ਐਡ੍ਰੀਅਨ ਦਾ ਕਹਿਣਾ ਹੈ ਕਿ ਮਾਈਕਲ ਦੀਆਂ ਹਰਕਤਾਂ 'ਤੇ ਹੁਣ ਪੂਰੀ ਦੁਨੀਆ ਵਿਚ ਸਵਾਲ ਉੱਠ ਰਹੇ ਹਨ ਜੇਕਰ ਉਸ ਨੂੰ ਸ਼ੁਰੂਆਤੀ ਸਾਲਾਂ ਵਿਚ ਹੀ ਸਜ਼ਾ ਮਿਲ ਜਾਂਦੀ ਤਾਂ ਉਹ ਸ਼ਾਇਦ ਜੇਲ ਵਿਚ ਹੁੰਦਾ ਅਤੇ ਅੱਜ ਜ਼ਿਉਂਦਾ ਹੁੰਦਾ।

Vandana

This news is Content Editor Vandana