ਇੰਗਲੈਂਡ : ਬੱਸ ਡਰਾਈਵਰ ਤੇ ਪੁਲਸ ਵਾਲੇ ''ਤੇ ਥੁੱਕਣ ਵਾਲੇ ਨੂੰ ਕੈਦ

05/04/2020 1:45:46 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਵਿਚ 23 ਸਾਲਾ ਵਿਅਕਤੀ ਜਿਸ ਨੇ ਇਕ ਬੱਸ ਡਰਾਈਵਰ ਅਤੇ ਪੁਲਸ ਅਧਿਕਾਰੀ ਉੱਤੇ ਥੁੱਕਿਆ ਸੀ, ਜੋ ਕਿ ਦਾਅਵਾ ਕਰਦਾ ਸੀ ਕਿ ਉਸ ਨੂੰ ਕੋਰੋਨਾ ਵਾਇਰਸ ਹੈ, ਨੂੰ ਜੇਲ ਭੇਜ ਦਿੱਤਾ ਗਿਆ ਹੈ। ਐਕਸਬ੍ਰਿਜ ਦੇ ਗਰੋਵ ਲੇਨ ਦੇ ਰਹਿਣ ਵਾਲੇ ਵਿਲੀਅਮ ਕਾਵਲੇ ਨੂੰ ਬੁੱਧਵਾਰ (29 ਅਪ੍ਰੈਲ) ਨੂੰ ਐਕਸਬ੍ਰਿਜ ਮੈਜਿਸਟ੍ਰੇਟ ਦੀ ਅਦਾਲਤ ਨੇ ਦੋਸ਼ੀ ਮੰਨਦਿਆਂ ਉਸ ਨੂੰ 10 ਮਹੀਨੇ ਦੀ ਕੈਦ ਸੁਣਾਈ ਗਈ ਹੈ। ਸੋਮਵਾਰ, 20 ਅਪ੍ਰੈਲ ਨੂੰ ਕਾਵਲੇ ਉਕਸਬ੍ਰਿਜ ਬੱਸ ਸਟੇਸ਼ਨ 'ਤੇ ਗਲਤ ਦਰਵਾਜ਼ੇ ਰਾਹੀਂ ਬੱਸ 'ਤੇ ਚੜ੍ਹਿਆ। ਜਦੋਂ ਬੱਸ ਚਾਲਕ ਨੇ ਉਸ ਨੂੰ ਰੋਕਿਆ ਤਾਂ ਉਹ ਡਰਾਈਵਰ 'ਤੇ ਥੁੱਕ ਕੇ ਬੱਸ ਤੋਂ ਉਤਰ ਗਿਆ।

ਇਸ ਸਬੰਧੀ ਡਰਾਈਵਰ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਜੋ ਬੱਸ ਸਟੇਸ਼ਨ ਦੇ ਨਜ਼ਦੀਕ ਗਸ਼ਤ 'ਤੇ ਸਨ । ਫਿਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹਿਰਾਸਤ ਵਿਚ ਉਸ ਨੇ ਇਕ ਪੁਲਿਸ ਅਧਿਕਾਰੀ 'ਤੇ ਥੁੱਕਿਆ ।ਇਸ ਦੌਰਾਨ ਉਸ ਨੇ ਹਿੰਸਾ ਦੀਆਂ ਧਮਕੀਆਂ ਦਿੱਤੀਆਂ ਤੇ ਇਹ ਵੀ ਕਿਹਾ ਕਿ ਉਹ ਕੋਵਿਡ -19 ਨਾਲ ਸੰਕਰਮਿਤ ਹੈ। ਉਸ ਦੇ ਇਸ ਵਿਵਹਾਰ ਕਰਕੇ ਉਸ ਨੂੰ 10 ਮਹੀਨੇ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ।

Lalita Mam

This news is Content Editor Lalita Mam