ਇੰਗਲੈਂਡ ''ਚ ਡਾਕਾ ਮਰਵਾਉਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ 50 ਸਾਲ ਦੀ ਸਜ਼ਾ

12/24/2019 4:09:12 PM

ਲੰਡਨ (ਬਿਊਰੋ): ਕਿਸੇ ਨੇ ਸੱਚ ਕਿਹਾ ਹੈ ਕਿ ਬੁਰੇ ਕੰਮ ਦਾ ਨਤੀਜਾ ਬੁਰਾ ਹੀ ਨਿਕਲਦਾ ਹੈ। ਇਸੇ ਤਰ੍ਹਾਂ ਦੇ ਕੀਤੇ ਮਾੜੇ ਕੰਮ ਮਤਲਬ ਡਾਕਾ ਮਾਰਨ ਵਾਲੇ ਗਿਰੋਹ ਨੂੰ 50 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।ਇਹ ਘਟਨਾ ਅਪ੍ਰੈਲ 2018 ਨੂੰ ਰਾਤ 9 ਵਜੇ ਇੰਗਲੈਂਡ ਦੇ ਵੈਸਟ ਬ੍ਰਾਮਿਚ ਦੀ ਰਿਚਮੰਡ ਸਟ੍ਰੀਟ ਸਥਿਤ ਹਾਈਪਰਾਮਾ ਕੈਸ਼ ਐਂਡ ਕੈਰੀ ਵਿਚ ਵਾਪਰੀ ਸੀ। ਅਦਾਲਤ ਵਿਚ ਦੱਸਿਆ ਗਿਆ ਕਿ ਨਕਾਬਪੋਸ਼ ਲੁਟੇਰੇ ਮੈਨੇਜਰ ਡੀਨ ਬਰਿੰਗਟਨ ਅਤੇ ਸੁਪਰਵਾਈਜ਼ਰ ਦਵਿੰਦਰ ਕੰਗ ਨੂੰ ਬੰਨ੍ਹ ਕੇ ਵੇਅਰ ਹਾਊਸ ਦੀ ਵੈਨ ਵਿਚ 5 ਲੱਖ ਪੌਂਡ ਦੀਆਂ ਸਿਗਰਟਾਂ ਨਾਲ ਭਰੀ ਵੈਨ ਅਤੇ 18 ਹਜ਼ਾਰ ਪੌਂਡ ਨਕਦ ਲੈ ਕੇ ਫਰਾਰ ਹੋ ਗਏ। ਪਲਾਸਟਿਕ ਦੀਆਂ ਟੇਪਾਂ ਨਾਲ ਬੱਝੇ ਮੈਨੇਜਰ ਡੀਨ ਅਤੇ ਕੰਗ 45 ਮਿੰਟ ਬਾਅਦ ਕਿਸੇ ਤਰ੍ਹਾਂ ਆਜ਼ਾਦ ਹੋਏ ਅਤੇ ਪੁਲਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। 

ਪੁਲਸ ਨੇ ਵੈਨ ਵਿਚ ਲੱਗੇ ਟਰੈਕਰ ਦੀ ਮਦਦ ਨਾਲ ਵਾਲਸਾਲ ਦੀ ਜੈਸਨ ਰੋਡ 'ਤੇ ਰਹਿੰਦੇ ਸਤਨਾਮ ਸਿੰਘ ਦੇ ਘਰ ਛਾਪਾ ਮਾਰਿਆ, ਜਿੱਥੋਂ ਵੱਡੀ ਗਿਣਤੀ ਵਿਚ ਸਿਗਰਟਾਂ ਅਤੇ 4000 ਪੌਂਡ ਨਕਦੀ ਬਰਾਮਦ ਕੀਤੀ ਗਈ। ਮੈਨੇਜਰ ਡੀਨ ਬਰਿੰਗਟਨ ਦੇ ਘਰ ਦੀ ਤਲਾਸ਼ੀ ਦੌਰਾਨ ਪਤਾ ਲੱਗਾ ਕਿ ਗਿਰੋਹ ਦਾ ਮੁਖੀ ਜੋਅ ਬਰੋਨਹਿੱਲ ਨਾਲ ਉਸ ਦਾ ਸੰਪਰਕ ਸੀ ਅਤੇ ਉਹ ਬਾਅਦ ਵਿਚ ਇਕ ਮੋਟਰਸਾਈਕਲ ਹਾਦਸੇ ਵਿਚ ਮਾਰਿਆ ਗਿਆ ਸੀ। ਪੁਲਸ ਨੂੰ ਜੋਏ ਬਰੋਨਹਿੱਲ ਦੀ ਗੋਲਫ ਕਾਰ ਵੀ ਮਿਲੀ ਜਿਸ 'ਤੇ ਸਵਾਰ ਹੋ ਕੇ ਲੁਟੇਰੇ ਵੇਅਰ ਹਾਊਸ ਤੱਕ ਪਹੁੰਚੇ ਸਨ। ਕਾਰ ਵਿਚੋਂ ਗਿਰੋਹ ਮੈਂਬਰ ਦਾ ਪਰਸ ਵੀ ਮਿਲਿਆ। 

ਲੁਟੇਰਿਆਂ ਨੇ ਦਵਿੰਦਰ ਕੰਗ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਪਰ ਡੀਨ ਨੂੰ ਮਾਮੂਲੀ ਸੱਟ ਪਹੁੰਚਾਈ। ਸਾਰਾ ਭੇਦ ਖੁੱਲ੍ਹਣ 'ਤੇ ਅਦਾਲਤ ਨੇ ਸਤਨਾਮ ਸਿੰਘ, ਪੋਲੀ ਬਾਰਡਮਲੀ ਤੇ ਬਰੈਂਡਨ ਮੋਰਿਸ ਨੂੰ 9 ਸਾਲ, ਡਾਇਨ ਮੇਜਰ ਨੂੰ 6 ਸਾਲ 4 ਮਹੀਨੇ, ਮੈਨੇਜਰ ਜੀਨ ਬਰਿੰਗਟਨ ਨੂੰ 10 ਸਾਲ ਅਤੇ ਜੋਰਡਨ ਰੈਨ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ।

Vandana

This news is Content Editor Vandana