ਈਰਾਨ ਸਮਝੌਤੇ ਤੋਂ ਇੰਝ ਹੀ ਪਿੱਛਾ ਨਹੀਂ ਛੁਡਾਇਆ ਜਾ ਸਕਦਾ : ਮੈਕਰੋਨ

04/26/2018 11:22:40 AM

ਵਾਸ਼ਿੰਗਟਨ (ਭਾਸ਼ਾ)— ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਕਹਿਣਾ ਹੈ ਕਿ ਫਰਾਂਸ 2015 ਈਰਾਨ ਪਰਮਾਣੂ ਸਮਝੌਤੇ ਤੋਂ ਬਾਹਰ ਨਹੀਂ ਆਵੇਗਾ। ਮੈਕਰੋਨ ਨੇ ਇਹ ਵੀ ਕਿਹਾ ਕਿ ਉਹ ਅਮਰੀਕਾ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਵਿਆਪਕ ਸਮਝੌਤੇ ਕਰਨ ਨੂੰ ਲੈ ਕੇ ਤਹਿਰਾਨ 'ਤੇ ਦਬਾਅ ਬਣਾਵੇਗਾ। ਅਮਰੀਕੀ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਯੁਕਤ ਰੂਪ ਨਾਲ ਸੰਬੋਧਿਤ ਕਰਦੇ ਹੋਏ ਮੈਕਰੋਨ ਨੇ ਕਿਹਾ, ''ਈਰਾਨ ਦੀਆਂ ਪਰਮਾਣੂ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ, ਇਕ ਢਾਂਚਾ ਜੁਆਇੰਟ ਕੋਪ੍ਰੋਹੈਨਸਿਵ ਪਲਾਨ ਆਫ ਐਕਸ਼ਨ (ਜੇ. ਸੀ. ਪੀ. ਓ. ਏ) ਮੌਜੂਦ ਹੈ। ਅਮਰੀਕਾ ਅਤੇ ਫਰਾਂਸ ਦੋਹਾਂ ਨੇ ਇਸ 'ਤੇ ਦਸਤਖਤ ਕੀਤੇ, ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਨਾਲ ਇੰਝ ਹੀ ਪਿੱਛਾ ਛੁਡਾ ਲਿਆ ਜਾਵੇ।''
ਮੈਕਰੋਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਨਾਲ ਸੰਬੰਧਤ ਆਪਣੀਆਂ ਜ਼ਿੰਮੇਵਾਰੀਆਂ 'ਤੇ ਗੌਰ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ, ''ਜੋ ਮੈਂ ਕਰਨਾ ਚਾਹੁੰਦਾ ਹਾਂ ਅਤੇ ਜੋ ਟਰੰਪ ਨਾਲ ਕਰਨ ਦਾ ਫੈਸਲਾ ਲਿਆ ਹੈ, ਉਹ ਇਹ ਹੈ ਕਿ ਅਸੀਂ ਉਨ੍ਹਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਨਾਲ ਨਜਿੱਠਣ ਲਈ ਵਧ ਵਿਆਪਕ ਸਮਝੌਤੇ 'ਤੇ ਕੰਮ ਕਰ ਸਕਦੇ ਹਾਂ।'' ਈਰਾਨ ਦੇ ਸੰਬੰਧ ਵਿਚ ਸਾਡਾ ਟੀਚਾ ਸਪੱਸ਼ਟ ਹੈ ਕਿ ਅਸੀਂ ਉਸ ਨੂੰ ਕਦੇ ਪਰਮਾਣੂ ਹਥਿਆਰ ਸੰਪੰਨ ਦੇਸ਼ ਨਾ ਬਣਨ ਦੇਈਏ।