ਅਮੀਰਾਤ ਨੇ ਪਾਕਿ ਤੋਂ ਯਾਤਰੀ ਉਡਾਣਾਂ 'ਤੇ ਲਗਾਈ ਅਸਥਾਈ ਰੋਕ

06/25/2020 4:36:37 PM

ਇਸਲਾਮਾਬਾਦ (ਭਾਸ਼ਾ) : ਅਮੀਰਾਤ ਹਵਾਬਾਜ਼ੀ ਕੰਪਨੀ ਦੇ ਜਹਾਜ਼ ਵਿਚ 22 ਜੂਨ ਨੂੰ ਹਾਂਗਕਾਂਗ ਦੀ ਯਾਤਰਾ ਕਰਨ ਵਾਲੇ 30 ਪਾਕਿਸਤਾਨੀ ਨਾਗਰਿਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਦੇ ਬਾਅਦ ਕੰਪਨੀ ਨੇ 3 ਜੁਲਾਈ ਤੱਕ ਲਈ ਪਾਕਿਸਤਾਨ ਤੋਂ ਆਪਣੀਆਂ ਸਾਰੀਆਂ ਯਾਤਰੀ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ।

ਡਾਨ ਅਖਬਾਰ ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਖ਼ਬਰ ਅਨੁਸਾਰ ਪੀੜਤ ਪਾਏ ਗਏ ਕੁੱਝ ਯਾਤਰੀਆਂ ਵਿਚ ਲੱਛਣ ਸਨ ਅਤੇ ਕੁੱਝ ਵਿਚ ਨਹੀਂ ਸਨ। ਹਾਂਗਕਾਂਗ ਦੇ ਸਿਹਤ ਵਿਭਾਗ ਦੀ ਵੈਬਸਾਈਟ ਅਨੁਸਾਰ 3 ਲੋਕਾਂ ਨੂੰ ਛੱਡ ਕੇ ਸਾਰਿਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਅਮੀਰਾਤ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ,“ਸਾਡੀ ਉਡਾਣ ਵਿਚ ਯਾਤਰਾ ਕਰਨ ਵਾਲੇ ਕੁੱਝ ਯਾਤਰੀਆਂ ਵਿਚ ਹਾਂਗਕਾਂਗ ਵਿਚ ਕੋਵਿਡ-19 ਦੀ ਪੁਸ਼ਟੀ ਹੋਣ ਦੇ ਬਾਅਦ ਅਮੀਰਾਤ ਨੇ ਪਾਕਿਸਤਾਨ ਤੋਂ ਯਾਤਰੀ ਸੇਵਾਵਾਂ 'ਤੇ ਅਸਥਾਈ ਰੂਪ ਨਾਲ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ। ਅਸੀਂ ਵੱਖ-ਵੱਖ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਪਾਕਿਸਤਾਨ ਤੋਂ ਸੇਵਾਵਾਂ ਬਹਾਲ ਕਰਨ ਤੋਂ ਪਹਿਲਾਂ ਅਸੀਂ ਸਾਰੇ ਪੱਖਾਂ ਨੂੰ ਸੰਤੁਸ਼ਟ ਕਰਨ ਲਈ ਜ਼ਰੂਰੀ ਕਦਮ ਚੁੱਕਾਂਗੇ। ਬੁਲਾਰੇ ਨੇ ਕਿਹਾ ਕਿ ਚਾਲਕ ਦਲ ਦੇ ਮੈਬਰਾਂ ਅਤੇ ਗਾਹਕਾਂ ਦੀ ਸਿਹਤ ਅਤੇ ਉਨ੍ਹਾਂ ਦੀ ਸੁਰੱਖਿਆ ਅਮੀਰਾਤ ਲਈ ਮਹੱਤਵਪੂਰਨ ਹੈ। ਕੰਪਨੀ ਨੇ ਕਿਹਾ ਕਿ ਪਾਕਿਸਤਾਨ ਵਿਚ ਉਨ੍ਹਾਂ ਦੀ ਮਾਲਵਾਹਕ ਜਹਾਜ਼ ਸੇਵਾ ਅਤੇ ਲੋਕਾਂ ਨੂੰ ਵਾਪਸ ਲਿਆਉਣ ਦਾ ਕੰਮ ਜਾਰੀ ਰਹੇਗਾ।

cherry

This news is Content Editor cherry