ਹਰਜੀਤ ਸਿੰਘ ਸੱਜਣ ਨੇ ਲੋਕਾਂ ਨੂੰ ''ਐਮਰਜੈਂਸੀ ਤਿਆਰੀ ਹਫਤੇ'' ਦਾ ਦਿੱਤਾ ਸੱਦਾ

04/28/2016 12:13:27 PM

ਵੈਨਕੂਵਰ — ਕੈਨੇਡਾ ਦੇ ਰੱਖਿਆ ਮੰਤਰੀ ਅਤੇ ਵੈਨਕੂਵਰ ਦੱਖਣੀ ਤੋਂ ਪਾਰਲੀਮੈਂਟ ਮੈਂਬਰ ਹਰਜੀਤ ਸਿੰਘ ਸੱਜਣ ਨੇ ''ਐਮਰਜੈਂਸੀ ਤਿਆਰੀ ਹਫਤੇ'' ਦਾ ਐਲਾਨ ਕੀਤਾ ਹੈ ਅਤੇ ਇਹ ਹਫਤਾ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿਚ 1 ਮਈ ਤੋਂ 7 ਮਈ ਤੱਕ ਮਨਾਇਆ ਜਾਵੇਗਾ। ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਦੱਖਣੀ ਦੇ ਲੋਕਾਂ ਨੂੰ ਇਸ ਨਾਲ ਸੰਬੰਧਤ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਸਮਾਗਮ 1 ਮਈ, 2016 ਨੂੰ ਵਾਲਟਰ ਮੋਬਰਲੀ ਐਲੀਮੈਂਟਰੀ, 1000 ਈ, 59 ਐਵੇਨਿਊ, ਵੈਨਕੂਵਰ ਵਿਖੇ ਮਨਾਇਆ ਜਾਵੇਗਾ। ਇਸ ਵਿਚ ਲੋਕਾਂ ਨੂੰ ਆਫਤ ਅਤੇ ਤਬਾਹੀ ਦੇ ਸਮੇਂ ਲਈ ਤਿਆਰ ਕੀਤਾ ਜਾਵੇਗਾ। ਇਸ ਸਮਾਮਗ ਦੌਰਾਨ ਲੋਕਾਂ ਕੈਨੇਡੀਅਨ ਰੈੱਡ ਕਰਾਸ ਐਮਰਜੈਂਸੀ ਰਿਸਪੋਂਸ ਟੀਮ, ਵੈਨਕੂਵਰ ਫਾਇਰ ਵਿਭਾਗ , ਵੈਨਕੂਵਰ ਪੁਲਸ ਵਿਭਾਗ ਦੇ ਮੁਲਾਜ਼ਮਾਂ ਨਾਲ ਮਿਲਣ ਦਾ ਮੌਕਾ ਮਿਲੇਗਾ ਅਤੇ ਇਹ ਲੋਕ ਉਨ੍ਹਾਂ ਨੂੰ ਆਫਤ ਦੇ ਸਮੇਂ ਸੰਜਮ ਵਰਤਦੇ ਹੋਏ ਸੁਰੱਖਿਅਤ ਰਹਿਣ ਦੇ ਤਰੀਕਿਆਂ ਦੀ ਜਾਣਕਾਰੀ ਦੇਣਗੇ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ''ਤੇ ਬੱਚਿਆਂ ਨਾਲ ਸੰਬੰਧਤ ਕੁਝ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।

Kulvinder Mahi

This news is News Editor Kulvinder Mahi