ਚਿਲੀ ਅਤੇ ਪੇਰੂ ''ਚ ਕਰਵਾਈ ਗਈ 4 ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ

08/17/2018 8:06:36 AM

ਪੇਰੂ— ਚਿਲੀ ਅਤੇ ਪੇਰੂ 'ਚ 4 ਜਹਾਜ਼ਾਂ ਨੂੰ ਐਮਰਜੈਂਸੀ ਸਥਿਤੀ 'ਚ ਉਤਾਰਿਆ ਗਿਆ। ਦੱਖਣੀ ਅਮਰੀਕੀ ਦੇਸ਼ ਚਿਲੀ ਅਤੇ ਪੇਰੂ 'ਚ ਸ਼ੁੱਕਰਵਾਰ ਨੂੰ ਬੰਬ ਦੀ ਧਮਕੀ ਮਿਲਣ ਦੇ ਬਾਅਦ ਇਹ ਫੈਸਲਾ ਲਿਆ ਗਿਆ। ਚਿਲੀ ਦੇ ਸਿਵਲ ਐਵੀਏਸ਼ਨ ਅਥਾਰਟੀ ਦੇ ਬਿਆਨ ਮੁਤਾਬਕ ਉਨ੍ਹਾਂ ਨੂੰ ਲੈਟੈਮ ਅਤੇ ਸਕਾਈ ਏਅਰਲਾਈਨਜ਼ ਦੇ ਦੋ-ਦੋ ਜਹਾਜ਼ਾਂ 'ਚ ਬੰਬ ਹੋਣ ਦੀ ਧਮਕੀ ਮਿਲੀ ਸੀ। ਇਨ੍ਹਾਂ ਜਹਾਜ਼ਾਂ ਨੂੰ ਐਮਰਜੈਂਸੀ 'ਚ ਉਤਾਰਿਆ ਗਿਆ। ਪੁਲਸ ਅਤੇ ਏਅਰਪੋਰਟ ਦੀ ਸੁਰੱਖਿਆ ਟੀਮ ਇਨ੍ਹਾਂ ਜਹਾਜ਼ਾਂ ਦੇ ਯਾਤਰੀਆਂ, ਉਨ੍ਹਾਂ ਦੇ ਸਮਾਨ ਅਤੇ ਪੂਰੇ ਜਹਾਜ਼ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕੋਈ ਹੋਰ ਜਾਣਕਾਰੀ ਅਧਿਕਾਰੀਆਂ ਵਲੋਂ ਸਾਂਝੀ ਨਹੀਂ ਕੀਤੀ ਗਈ।