ਨੇਪਾਲ ''ਚ ਖਰਾਬ ਮੌਸਮ ਕਾਰਨ 9 ਹੈਲੀਕਾਪਟਰਾਂ ਦੀ ਐਮਰਜੈਂਸੀ ਲੈਂਡਿੰਗ

09/18/2019 9:26:05 AM

ਕਾਠਮੰਡੂ— ਨੇਪਾਲ 'ਚ ਕਾਠਮੰਡੂ ਘਾਟੀ ਨੇੜੇ ਖਰਾਬ ਮੌਸਮ ਦੇ ਚਲਦਿਆਂ 9 ਹੈਲੀਕਾਪਟਰਾਂ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਨ੍ਹਾਂ ਹੈਲੀਕਾਪਟਰਾਂ 'ਚ ਵਿਦੇਸ਼ੀ ਸੈਲਾਨੀ ਸਵਾਰ ਸਨ। ਨੇਪਾਲ ਦੇ ਏਅਰਲਾਈਂਸ ਆਪਰੇਟਰ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਐਸੋਸੀਏਸ਼ਨ ਦੇ ਬੁਲਾਰੇ ਨੇ ਕਿਹਾ,''ਇਨ੍ਹਾਂ ਹੈਲੀਕਾਪਟਰਾਂ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਕਿਉਂਕਿ ਇਨ੍ਹਾਂ ਸਾਰੇ ਸਥਾਨਾਂ 'ਤੇ ਸੰਘਣੇ ਕੋਹਰੇ ਕਾਰਨ ਵਿਜ਼ੀਬਿਲਟੀ ਨਹੀਂ ਸੀ।'' ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਨੇਪਾਲ ਦੇ ਲੁਕਤਾ ਸ਼ਹਿਰ ਦੇ ਹਵਾਈ ਅੱਡੇ 'ਚ ਤਕਰੀਬਨ 300 ਯਾਤਰੀ ਫਸੇ ਹੋਏ ਹਨ। ਇਨ੍ਹਾਂ 9 ਹੈਲੀਕਾਪਟਰਾਂ 'ਚੋਂ 4 ਹੈਲੀਕਾਪਟਰ ਨੂੰ ਕਾਵਰੇਪਾਲੰਚੋਕ ਜ਼ਿਲੇ 'ਚ ਉਤਾਰਿਆ ਗਿਆ ਜਦਕਿ ਹੋਰ 5 ਹੈਲੀਕਾਪਟਰਾਂ ਨੂੰ ਰੋਸੀ ਖੋਲਾ, ਧੁਲੀਖੇਲ, ਰਾਮੇਚਾਪ, ਸਿੰਧੁਲੀ ਅਤੇ ਸੋਲੂਖੁੰਬੂ ਜ਼ਿਲੇ 'ਚ ਲੈਂਡ ਕਰਾਇਆ ਗਿਆ।