ਏਲਨ ਮਸਕ ਦਾ ਇਕ ਹੋਰ ਵੱਡਾ ਐਲਾਨ, ਹੁਣ ਖ਼ਰੀਦਣ ਜਾ ਰਹੇ ਹਨ ਇਹ ਦਿੱਗਜ ਫੁੱਟਬਾਲ ਟੀਮ

08/17/2022 10:45:50 AM

ਸਾਨ ਫਰਾਂਸਿਸਕੋ (ਏਜੰਸੀ)- ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਏਲਨ ਮਸਕ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਐਲਾਨ ਕੀਤਾ ਕਿ ਉਹ ਬ੍ਰਿਟਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਖਰੀਦ ਰਹੇ ਹਨ। ਮਸਕ ਨੇ ਹਾਲਾਂਕਿ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਹ ਇਸ ਦਿੱਗਜ ਫੁੱਟਬਾਲ ਟੀਮ ਨੂੰ ਹਾਸਲ ਕਰਨ ਲਈ ਕਿੰਨੀ ਰਕਮ ਅਦਾ ਕਰ ਰਹੇ ਹਨ।

ਇਹ ਵੀ ਪੜ੍ਹੋ: Pfizer ਦੇ CEO ਨੂੰ ਹੋਇਆ 'ਕੋਰੋਨਾ', ਵੈਕਸੀਨ ਦੀਆਂ ਲੈ ਚੁੱਕੇ ਹਨ 4 ਖ਼ੁਰਾਕਾਂ

PunjabKesari

ਕਲੱਬ ਦਾ ਨਵੀਨਤਮ ਮਾਰਕੀਟ ਕੈਪ ਲਗਭਗ 2.08 ਬਿਲੀਅਨ ਡਾਲਰ ਹੈ। ਮਸਕ ਨੇ ਇੱਕ ਟਵੀਟ ਵਿੱਚ ਲਿਖਿਆ, "ਮੈਂ ਮਾਨਚੈਸਟਰ ਯੂਨਾਈਟਿਡ ਨੂੰ ਖ਼ਰੀਦ ਰਿਹਾ ਹਾਂ, ਤੁਹਾਡਾ ਸੁਆਗਤ ਹੈ।" ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਸੀ ਕਿ ਮਸਕ ਸਿਰਫ ਮਜ਼ਾ ਕਰ ਰਹੇ ਸਨ ਜਾਂ ਪ੍ਰਾਪਤੀ ਨੂੰ ਲੈ ਕੇ ਗੰਭੀਰ ਸਨ। ਅਮਰੀਕਨ ਗਲੇਜ਼ਰ ਪਰਿਵਾਰ ਇਸ ਕਲੱਬ ਦਾ ਮਾਲਕ ਹੈ, ਜਿਸ ਨੇ ਇਸ ਨੂੰ 2005 ਵਿੱਚ ਲਗਭਗ 790 ਮਿਲੀਅਨ ਪੌਂਡ ਵਿੱਚ ਖ਼ਰੀਦਿਆ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਵੱਡਾ ਸੜਕ ਹਾਦਸਾ, 20 ਲੋਕਾਂ ਦੀ ਮੌਤ (ਵੀਡੀਓ)

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਲਨ ਮਸਕ ਨੇ 44 ਅਰਬ ਡਾਲਰ ਵਿਚ ਟਵਿਟਰ ਨੂੰ ਖ਼ਰੀਦਣ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਡੀਲ ਨੂੰ ਤੋੜ ਦਿੱਤਾ ਸੀ। ਟਵਿਟਰ ਨਾਲ ਡੀਲ ਤੋੜਨ ਕਾਰਨ ਮਸਕ ਨੂੰ ਇਨ੍ਹੀਂ ਦਿਨੀਂ ਅਦਾਲਤ ਦੇ ਚੱਕਰ ਵੀ ਲਗਾਉਣੇ ਪੈ ਰਹੇ ਹਨ।

ਇਹ ਵੀ ਪੜ੍ਹੋ: ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਕੁਵੈਤ 'ਚ ਤਿਰੰਗੇ ਦੇ ਰੰਗ 'ਚ ਰੰਗੀਆਂ ਗਈਆਂ 100 ਬੱਸਾਂ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News