ਇਸ ਅਰਬਪਤੀ ਕੋਲ ਹੈ ਤਿੰਨ ਦੇਸ਼ਾਂ ਦੀ ਨਾਗਰਿਕਤਾ, ਹੁਣ ਸਪੇਸ ਦੀ ਸੈਰ ਦੀ ਤਿਆਰੀ

05/11/2019 8:39:58 PM

ਵਾਸ਼ਿੰਗਟਨ— ਦੁਨੀਆ ਦੇ ਸਭ ਤੋਂ ਅਮੀਰਾਂ 'ਚ ਸ਼ੁਮਾਰ ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਟੈਸਲਾ ਦੇ ਚੀਫ ਐਕਸੀਕਿਊਟਿਵ ਅਫਸਰ ਤੇ ਸਪੇਸ ਦੇ ਖੇਤਰ 'ਚ ਕੰਮ ਕਰਨ ਵਾਲੀ ਕੰਪਨੀ ਸਪੇਸ ਐਕਸ ਦੇ ਫਾਊਂਡਰ ਐਲਨ ਮਸਕ ਦੇ ਕੋਲ ਤਿੰਨ ਦੇਸ਼ਾਂ ਦੀ ਨਾਗਰਿਕਤਾ ਹੈ। ਹੁਣ ਉਹ ਸਪੇਸ ਦੀ ਸੈਰ ਦੀ ਤਿਆਰੀ ਕਰ ਰਹੇ ਹਨ।

ਲਾਸ ਏਂਜਲਸ 'ਚ ਰਹਿਣ ਵਾਲੇ ਐਲਨ ਦੇ ਕੋਲ ਅਮਰੀਕਾ, ਕੈਨੇਡਾ ਤੇ ਸਾਊਥ ਅਫਰੀਕਾ ਦੀ ਨਾਗਰਿਕਤਾ ਹੈ। ਕੁਝ ਸਮਾਂ ਪਹਿਲਾਂ ਸਪੇਸਐਕਸ ਨੇ ਦੋ ਲੋਕਾਂ ਨੂੰ ਸਪੇਸ 'ਚ ਭੇਜਣ ਦਾ ਐਲਾਨ ਕੀਤਾ ਸੀ। ਇਹ ਦੋਵੇਂ ਪੈਸੇ ਦੇ ਕੇ ਸਪੇਸ 'ਚ ਭੇਜੇ ਜਾਣ ਵਾਲੇ ਯਾਤਰੀ ਹੋਣਗੇ। ਮਸਕ ਚਾਹੁੰਦੇ ਹਨ ਕਿ ਮੰਗਲ 'ਤੇ ਇਨਸਾਨਾਂ ਨੂੰ ਭੇਜਣ 'ਚ ਸਪੇਸਐਕਸ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਐਲਨ ਮਸਕ ਦਾ ਨਾਂ ਹਮੇਸ਼ਾ ਹੀ ਵਿਵਾਦਾਂ 'ਚ ਰਹਿੰਦਾ ਹੈ। ਪਿਛਲੇ ਦਿਨੀਂ ਥਾਈਲੈਂਡ ਦੀ ਗੁਫਾ ਤੋਂ 12 ਬੱਚਿਆਂ ਤੇ ਉਨ੍ਹਾਂ ਦੇ ਫੁੱਟਬਾਲ ਕੋਚ ਨੂੰ ਬਚਾਉਣ 'ਚ ਮਦਦ ਕਰਨ ਵਾਲੇ ਬ੍ਰਿਟਿਸ਼ ਗੁਫਾ ਮਾਹਰ ਵੇਰਨਾਨ ਅਨਸਵਰਥ ਨੇ ਐਲਨ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ। ਅਮਰੀਕਾ ਸਕਿਓਰਿਟੀਜ਼ ਐਂਡ ਐਕਸਚੇਂਜ ਕਮੀਸ਼ਨ ਨੇ ਉਨ੍ਹਾਂ 'ਤੇ ਸ਼ੇਅਰਾਂ 'ਚ ਧੋਖਾਧੜੀ ਕਰਨ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਐਲਨ ਨੂੰ ਟੈਸਲਾ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਤੋਂ ਪਹਿਲਾਂ ਐਲਨ ਨੇ 26 ਲੱਖ ਫਾਲੋਅਰਜ਼ ਵਾਲੇ ਸਪੇਸਐਕਸ ਤੇ ਟੈਸਲਾ ਦੇ ਫੇਸਬੁੱਕ ਪੇਜ ਨੂੰ ਵੀ ਵਿਵਾਦਾਂ ਦੇ ਚੱਲਦੇ ਡਿਲੀਟ ਕਰ ਦਿੱਤਾ।

ਐਲਨ ਨੇ 2002 'ਚ ਸਪੇਸਐਕਸ ਕੰਪਨੀ ਦਾ ਨਿਰਮਾਣ ਕੀਤਾ ਤੇ 2004 'ਚ ਉਹ ਮਸ਼ਹੂਰ ਇਟੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਦੇ ਚੇਅਰਮੈਨ ਬਣ ਗਏ। ਐਲਨ ਨੇ ਤਿੰਨ ਵਿਆਹ ਕੀਤੇ, ਜਿਨ੍ਹਾਂ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ। ਐਲਨ ਨੇ ਵੀਡੀਓ ਗੇਮ ਵੇਚ ਕੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਜਿਉਂਦੇ ਹਨ ਸ਼ਾਹੀ ਜ਼ਿੰਦਗੀ
30 ਸਾਲ ਦੇ ਐਲਨ 300 ਮਿਲੀਅਨ ਡਾਲਰ (ਤਕਰੀਬਨ 20 ਅਰਬ ਰੁਪਏ) ਤੋਂ ਵੀ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਬਣ ਗਏ। ਉਨ੍ਹਾਂ ਦੇ ਕੋਲ ਆਪਣਾ ਨਿੱਜੀ ਜਹਾਜ਼ ਵੀ ਹੈ। ਉਹ ਅਕਸਰ ਆਪਣੇ ਬੱਚਿਆਂ ਦੇ ਨਾਲ ਵੀਕੈਂਡ 'ਤੇ ਆਈਲੈਂਡ 'ਤੇ ਛੁੱਟੀਆਂ ਮਨਾਉਂਦੇ ਹਨ। ਛੁੱਟੀਆਂ 'ਤੇ ਜਾਣ ਲਈ ਉਹ ਆਪਣੇ ਗਲਫਸਟ੍ਰੀਮ ਜੀ650 ਜਹਾਜ਼ ਦੀ ਵਰਤੋਂ ਕਰਦੇ ਹਨ। ਇਸ ਦੀ ਕੀਮਤ 500 ਕਰੋੜ ਤੋਂ ਵੀ ਜ਼ਿਆਦਾ ਦੱਸੀ ਜਾਂਦੀ ਹੈ। ਲਾਸ ਏਂਜਲਸ ਦੇ ਬੇਲ ਏਅਰ ਇਲਾਕੇ 'ਚ ਉਨ੍ਹਾਂ ਨੇ ਪੰਜ ਘਰ ਖਰੀਦੇ ਹਨ।


Baljit Singh

Content Editor

Related News