ਜਨਮ ਦਿਨ ਤੋਂ ਦੂਜੇ ਦਿਨ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਪ੍ਰੈਗਨੈਂਸੀ ਦਾ ਸਤਾ ਰਿਹਾ ਸੀ ਡਰ

11/18/2017 3:02:28 PM

ਲੰਡਨ (ਏਜੰਸੀ)- ਇੰਗਲੈਂਡ ਦੇ ਮੈਨਚੇਸਟਰ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਵਿਦਿਆਰਥਣ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਨਮ ਦਿਨ ਤੋਂ ਦੂਜੇ ਹੀ ਦਿਨ ਉਸਨੇ ਇਹ ਕਦਮ ਚੁੱਕਿਆ।ਉਹ ਦਿਮਾਗੀ ਤੌਰ ਉੱਤੇ ਪ੍ਰੇਸ਼ਾਨ ਰਹਿੰਦੀ ਸੀ।ਮਾਮਲੇ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਬਹੁਤ ਤਣਾਅ ਵਿੱਚ ਰਹਿੰਦੀ ਸੀ ਕਿ ਕਿਤੇ ਉਹ ਦੁਬਾਰਾ ਪ੍ਰੈਗਨੈਂਟ ਤਾਂ ਨਹੀਂ ਹੋ ਗਈ ਹੈ।
ਜਾਣਕਾਰੀ ਮੁਤਾਬਕ ਇੰਗਲੈਂਡ ਦੇ ਵੈਸਟ ਯਾਰਕਸ਼ਾਇਰ ਦੀ ਰਹਿਣ ਵਾਲੀ 23 ਸਾਲ ਦੀ ਏਲਿਨ ਸਕਾਟ ਨੇ 25 ਜੂਨ ਮੈਨਚੇਸਟਰ ਏਅਰਪੋਰਟ ਨੇੜੇ ਇੱਕ ਹੋਟਲ ਦੇ ਕਮਰੇ ਵਿਚ ਖੁਦਕੁਸ਼ੀ ਕਰ ਲਈ ਸੀ।ਖੁਦਕੁਸ਼ੀ ਦਾ ਮਾਮਲਾ ਹੁਣ ਕੋਰਟ ਵਿੱਚ ਹੈ।ਹਾਲ ਹੀ ਵਿੱਚ ਹੋਈ ਕੋਰਟ ਦੀ ਸੁਣਵਾਈ ਵਿੱਚ ਏਲਿਨ ਦੀ ਮਾਂ ਐਨਾ ਨੇ ਦੱਸਿਆ ਕਿ ਏਲਿਨ ਐ੍ਰਂਗਜ਼ਾਇਟੀ (ਤਣਾਅਗ੍ਰਸਤ) ਦੀ ਸਮੱਸਿਆ ਨਾਲ ਜੂਝ ਰਹੀ ਸੀ।ਇਸਦੇ ਚਲਦੇ ਉਹ ਛੋਟੀ-ਛੋਟੀ ਗੱਲ ਉੱਤੇ ਹੀ ਡਰ ਜਾਂਦੀ ਸੀ ਅਤੇ ਡਿਪ੍ਰੈਸ਼ਨ ਵਿੱਚ ਚੱਲੀ ਜਾਂਦੀ ਸੀ।ਏਲਿਨ ਦੀ ਇਹ ਪਰੇਸ਼ਾਨੀ ਉਸ ਸਮੇਂ ਤੋਂ ਸ਼ੁਰੂ ਹੋਈ, ਜਦੋਂ ਪਤੀ ਨਾਲ ਉਸਦਾ ਤਲਾਕ ਹੋ ਗਿਆ।ਏਲਿਨ ਦਾ ਇੱਕ ਪੁੱਤਰ ਸੀ,ਜਿਸਦੀ ਉਹ ਕਸਟਡੀ ਚਾਹੁੰਦੀ ਸੀ।ਇਸਦੇ ਲਈ ਏਲਿਨ ਨੇ ਪਤੀ ਨਾਲ ਲੰਮੀ ਕਾਨੂੰਨੀ ਲੜਾਈ ਲੜੀ। ਕਾਨੂੰਨੀ ਜੰਗ ਵਿੱਚ ਏਲਿਨ ਬੱਚੇ ਦੀ ਕਸਟਡੀ ਲੈਣ ਵਿੱਚ ਕਾਮਯਾਬ ਹੋ ਗਈ ਸੀ ਪਰ ਇਸ ਦੌਰਾਨ ਉਹ ਐਂਗਜ਼ਾਇਟੀ ਦੀ ਸਮੱਸਿਆ ਨਾਲ ਪੀੜਤ ਹੋ ਚੁੱਕੀ ਸੀ। ਐਨਾ ਨੇ ਕੋਰਟ ਵਿੱਚ ਦੱਸਿਆ ਕਿ ਏਲਿਨ ਦੇ ਇੱਕ ਲੜਕੇ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ ਅਤੇ ਉਹ ਇਸ ਗੱਲ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ ਕਿ ਕਿਤੇ ਉਹ ਪ੍ਰੇਗਨੇਂਟ ਤਾਂ ਨਹੀਂ ਹੋ ਗਈ। ਲੰਘੀ 25 ਜੂਨ ਨੂੰ ਏਲਿਨ ਆਪਣੀ ਕਿਸੇ ਦੋਸਤ ਨੂੰ ਮਿਲਣ ਮੈਨਚੇਸਟਰ ਗਈ ਸੀ ਉਸੀ ਦਿਨ ਉਸਨੇ ਏਅਰਪੋਰਟ ਦੇ ਬਾਹਰ ਹੋਟਲ ਵਿੱਚ ਖੁਦਕੁਸ਼ੀ ਕਰ ਲਈ। ਐਨਾ ਨੇ ਦੱਸਿਆ ਕਿ ਏਲਿਨ ਨੇ ਮੈਨਚੇਸਟਰ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਹ ਗੱਲ ਦੱਸੀ ਸੀ ਕਿ ਉਹ ਦੁਬਾਰਾ ਪ੍ਰੇਗਨੇਂਸੀ ਦੀ ਗੱਲ ਨੂੰ ਲੈ ਕੇ ਪ੍ਰੇਸ਼ਾਨ ਹੈ।