ਐਲਕ ਗਰੋਵ ਪੁਲਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

10/24/2019 8:52:40 AM

ਸੈਕਰਾਮੈਂਟੋ, (ਰਾਜ ਗੋਗਨਾ)— ਐਲਕ ਗਰੋਵ ਪੁਲਸ ਮੁਖੀ ਟਿਮ ਅਲਬਰਾਇਟ ਵੱਲੋਂ ਸਿਟੀ ਦੇ ਕਮਿਸ਼ਨਰ ਅਤੇ ਕੈਲੀਫੋਰਨੀਆ 'ਸੈਕਟਰੀ ਆਫ ਸਟੇਟ' ਦੇ ਸਲਾਹਕਾਰ ਗੁਰਜਤਿੰਦਰ ਸਿੰਘ ਰੰਧਾਵਾ ਦਾ ਪੁਲਸ ਮੈਡਲ ਦੇ ਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਸ. ਰੰਧਾਵਾ ਨੇ ਪੁਲਸ ਮੁਖੀ ਨੂੰ ਇੱਥੇ ਰਹਿੰਦੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਦੱਸਿਆ।
 

PunjabKesari

ਸ. ਰੰਧਾਵਾ ਨੇ ਪੁਲਸ ਮੁਖੀ ਨੂੰ ਬੇਨਤੀ ਕੀਤੀ ਕਿ ਸਿਟੀ ਵਿਚ ਘੱਟੋ-ਘੱਟ ਇਕ ਦਸਤਾਰਧਾਰੀ ਪੁਲਸ ਅਫਸਰ ਭਰਤੀ ਕੀਤਾ ਜਾਵੇ, ਜਿਸ ਨੂੰ ਕਿ ਪੁਲਸ ਮੁਖੀ ਨੇ ਤੁਰੰਤ ਮੰਨ ਲਿਆ।ਇਸ ਦੌਰਾਨ ਪੁਲਸ ਮੁਖੀ ਨੇ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੇ ਕਤਲ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਿੱਖਾਂ ਦੀ ਤਰੀਫ ਵੀ ਕੀਤੀ ਅਤੇ ਕਿਹਾ ਕਿ ਇਹ ਇਕ ਬਹਾਦਰ ਕੌਮ ਹੈ। ਪੁਲਸ ਮੁਖੀ ਨੇ ਕਿਹਾ ਕਿ ਸਾਲ 2011 ਵਿਚ ਜਿਹੜੇ 2 ਸਿੱਖ ਬਜ਼ੁਰਗਾਂ ਦੇ ਕਤਲ ਹੋਏ ਸਨ, ਉਸ ਬਾਰੇ ਕੇਸ ਦੁਬਾਰਾ ਤੋਂ ਖੋਲ੍ਹਿਆ ਜਾ ਰਿਹਾ ਹੈ।


Related News